ਕੈਪੀਟੋਲ ਹਿਲ ‘ਤੇ ਹਿੰਸਾ ਤੋਂ ਬਾਅਦ 70 ਹਜ਼ਾਰ ਤੋਂ ਜ਼ਿਆਦਾ ਅਕਾਊਂਟ ਬੰਦ ਕੀਤੇ ਟਵਿੱਟਰ ਨੇ

by vikramsehajpal

ਸੈਨ ਫਰਾਂਸਿਸਕੋ (ਦੇਵ ਇੰਦਰਜੀਤ)- ਅਮਰੀਕਾ ’ਚ ਸੱਤਾ ਪਰਿਵਰਤਨ ਦੀ ਪ੍ਰਕਿਰਿਆ ’ਚ ਟਰੰਪ ਸਮਰਥਕਾਂ ਦੇ ਸੰਸਦ ਕੰਪਲੈਕਸ (ਕੈਪੀਟੋਲ ਹਿਲ) ’ਚ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਮੁਲਾਜ਼ਮ ਵੀ ਖੌਫ਼ ’ਚ ਹਨ। ਟਰੰਪ ਦਾ ਅਕਾਊਂਟ ਲਾਕ ਕਰਨ ਤੋਂ ਬਾਅਦ ਟਵਿੱਟਰ ਦੇ ਸਾਰੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਮਰਥਕਾਂ ਦੀ ਪ੍ਰਤੀਕਿਰਿਆ ਦੇ ਡਰ ਤੋਂ ਅਕਾਊਂਟ ਲਾਕ ਕਰ ਦਿੱਤੇ ਹਨ। ਕਈ ਅਧਿਕਾਰੀ ਅਜਿਹੇ ਹਨ ਜਿਨ੍ਹਾਂ ਨੂੰ ਟਵਿੱਟਰ ਨੇ ਨਿੱਜੀ ਸੁਰੱਖਿਆ ਮੁਹੱਈਆ ਕਰਵਾਈ ਹੈ। ਟਵਿੱਟਰ ਨੂੰ ਖ਼ਦਸ਼ਾ ਹੈ ਕਿ ਉਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਟਰੰਪ ਸਮਰਥਕ ਆਨਲਾਈਨ ਤੇ ਆਫਲਾਈਨ ਦੋਵਾਂ ਹੀ ਤਰ੍ਹਾਂ ਨਾਲ ਨਿਸ਼ਾਨਾ ਬਣਾ ਸਕਦੇ ਹਨ।

ਕਾਬਿਲੇਗੌਰ ਹੈ ਕਿ 8 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵਿੱਟਰ ਅਕਾਊਂਟ ਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਆਪਣੇ ਸਮਰਥਕਾਂ ਨੂੰ ਹਿੰਸਾ ਲਈ ਪ੍ਰਰੇਰਿਤ ਕਰਨ ਤੇ ਲਗਾਤਾਰ ਕਈ ਟਵੀਟ ਕਰਨ ਤੋਂ ਬਾਅਦ ਅਮਰੀਕੀ ਸੰਸਦ ਕੈਪੀਟੋਲ ਹਿਲ ’ਚ ਟਰੰਪ ਸਮਰਥਕਾਂ ਦੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਟਵਿੱਟਰ ਨੇ ਇਹ ਫ਼ੈਸਲਾ ਕੀਤਾ ਸੀ। ਹਿੰਸਾ ਤੋਂ ਬਾਅਦ 300ਟਵਿੱਟਰ ਮੁਲਾਜ਼ਮਾਂ ਨੇ ਕੰਪਨੀ ’ਚ ਸਾਂਝੇ ਤੌਰ ’ਤੇ ਦਸਤਖ਼ਤ ਕਰਦੇ ਹੋਏ ਅਕਾਊਂਟ ਬੰਦ ਕਰਨ ਲਈ ਪਟੀਸ਼ਨ ਦਿੱਤੀ ਸੀ। ਟਵਿੱਟਰ ਮੁਤਾਬਕ ਵਾਸ਼ਿੰਗਟਨ ਸਥਿਤ ਕੈਪੀਟੋਲ ਹਿਲ ’ਤੇ ਹਿੰਸਾ ਤੋਂ ਬਾਅਦ 70 ਹਜ਼ਾਰ ਤੋਂ ਜ਼ਿਆਦਾ ਅਕਾਊਂਟ ਬੰਦ ਕੀਤੇ ਗਏ। ਹਿੰਸਾ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਅਜਿਹਾ ਜ਼ਰੂਰੀ ਸੀ।

More News

NRI Post
..
NRI Post
..
NRI Post
..