ਟਵਿੱਟਰ ਦਾ ਭਾਰਤ ਨਾਲ ਇਕ ਹੋਰ ਵਿਵਾਦ ਸ਼ੁਰੂ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵਿਖਾਇਆ ਚੀਨ-ਪਾਕਿਸਤਾਨ ਦਾ ਹਿੱਸਾ

by vikramsehajpal

ਦਿੱਲੀ (ਦੇਵ ਇੰਦਰਜੀਤ) : ਭਾਰਤ ਸਰਕਾਰ ਨੇ ਦੇਸ਼ ਦੇ ਨਵੇਂ ਆਈ. ਟੀ. ਨਿਯਮਾਂ ਦੀ ਜਾਣਬੁੱਝ ਕੇ ਅਣਦੇਖੀ ਅਤੇ ਪਾਲਣ ’ਚ ਨਾਕਾਮੀ ਨੂੰ ਲੈ ਕੇ ਉਸ ਦੀ ਆਲੋਚਨਾ ਕੀਤੀ ਹੈ, ਨਵੇਂ ਨਿਯਮਾਂ ਤਹਿਤ ਇਸ ਮਾਈਕ੍ਰੋਬਲਾਗਿੰਗ ਪਲੇਟਫਾਰਮ ਨੂੰ ਵਿਚੋਲਗੀ ਦੇ ਤੌਰ ’ਤੇ ਮਿਲੀ ਕਾਨੂੰਨੀ ਰਾਹਤ ਦੀ ਮਿਆਦ ਖ਼ਤਮ ਹੋ ਗਈ ਹੈ ਅਤੇ ਅਜਿਹੇ ਵਿਚ ਉਹ ਉਪਭੋਗਤਾ ਵਲੋਂ ਪੋਸਟ ਕੀਤੀ ਗਈ ਕਿਸੇ ਵੀ ਗੈਰ-ਕਾਨੂੰਨੀ ਪੋਸਟ ਲਈ ਜ਼ਿੰਮੇਵਾਰ ਹੋਵੇਗਾ।

ਸੂਚਨਾ ਤਕਨਾਲੋਜੀ ਸਬੰਧੀ ਨਵੇਂ ਨਿਯਮਾਂ ਦੇ ਪਾਲਣ ਨੂੰ ਲੈ ਕੇ ਭਾਰਤ ਸਰਕਾਰ ਨਾਲ ਚੱਲ ਰਹੀ ਖਿੱਚੋਤਾਣ ਦਰਮਿਆਨ ਟਵਿੱਟਰ ਦੀ ਵੈੱਬਸਾਈਟ ਨੇ ਭਾਰਤ ਦੇ ਨਕਸ਼ੇ ਨੂੰ ਉਲਟ ਦਰਸਾ ਰਹੀ ਹੈ। ਇਸ ਵਿਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਇਕ ਵੱਖਰਾ ਦੇਸ਼ ਵਿਖਾਇਆ ਗਿਆ ਹੈ। ਟਵਿੱਟਰ ਵੈੱਬਸਾਈਟ ’ਤੇ ਕਰੀਅਰ ਭਾਗ ਵਿਚ ‘ਟਵੀਪ ਲਾਈਫ’ ਸਿਰਲੇਖ ਤਹਿਤ ਇਹ ਸਪੱਸ਼ਟ ਗੜਬੜੀ ਨਜ਼ਰ ਆਉਂਦੀ ਹੈ।ਇਹ ਦੂਜਾ ਮੌਕਾ ਹੈ, ਜਦੋਂ ਟਵਿੱਟਰ ਨੇ ਭਾਰਤ ਦੇ ਨਕਸ਼ੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਸਾਂ ਉਸ ਨੇ ਲੇਹ ਨੂੰ ਚੀਨ ਦਾ ਹਿੱਸਾ ਦਰਸਾਇਆ ਸੀ। ਜ਼ਿਕਰਯੋਗ ਹੈ ਕਿ ਨਵੇਂ ਸੋਸ਼ਲ ਮੀਡੀਆ ਨਿਯਮਾਂ ਨੂੰ ਲੈ ਕੇ ਡਿਜ਼ੀਟਲ ਖੇਤਰ ਦੀ ਦਿੱਗਜ਼ ਅਮਰੀਕੀ ਕੰਪਨੀ ਦਾ ਭਾਰਤ ਸਰਕਾਰ ਨਾਲ ਟਕਰਾਅ ਚਲ ਰਿਹਾ ਹੈ।

More News

NRI Post
..
NRI Post
..
NRI Post
..