ਢਾਈ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫ਼ਰੀਦਕੋਟ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਢਾਈ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ । ਦੱਸਿਆ ਜਾ ਰਿਹਾ ਇਹ ਨਵ -ਵਿਆਹੁਤਾ ਜੋੜੇ ਨੇ 3 ਦਿਨ ਪਹਿਲਾਂ ਕੋਈ ਜ਼ਹਿਰੀਲਾ ਚੀਜ਼ ਨਿਗਲੀ ਸੀ ਤੇ ਅੱਜ ਹਸਪਤਾਲ ਵਿੱਚ ਇਲਾਜ਼ ਦੌਰਾਨ ਦੋਵਾਂ ਦੀ ਮੌਤ ਹੋ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਟੀਚਰ ਕਲੋਨੀ ਦੇ ਰਹਿਣ ਵਾਲੇ ਸੋਨੂੰ ਤੇ ਉਸ ਦੀ ਪਤਨੀ ਸ਼ਹਿਨਾਜ਼ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ 'ਚ ਸੌਣ ਲਈ ਚੱਲੇ ਗਏ । ਅਗਲੇ ਦਿਨ ਜਦੋ ਸਵੇਰੇ ਸੋਨੂੰ ਦੇ ਭਰਾ ਅਸ਼ਵਨੀ ਨੇ ਉਨ੍ਹਾਂ ਨੂੰ ਜਗਾਉਣ ਲਈ ਦਰਵਾਜ਼ਾ ਖੜਕਾਈਆ , ਸ਼ਹਿਨਾਜ਼ ਨੇ ਬੇਹੋਸ਼ੀ ਦਾ ਹਾਲਤ 'ਚ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਸੋਨੂੰ ਵੀ ਬੇਹੋਸ਼ ਪਿਆ ਸੀ। ਪਰਿਵਾਰਿਕ ਮੈਬਰਾਂ ਨੇ ਦੋਵਾਂ ਨੂੰ ਨਿੱਜੀ ਹਸਪਤਾਲ ਇਲਾਜ਼ ਲਈ ਦਾਖ਼ਲ ਕਰਵਾਇਆ, ਜਿੱਥੇ ਹੁਣ ਦੋਵਾਂ ਦੀ ਮੌਤ ਹੋ ਗਈ ਹੈ ।