ਵਿੰਡਰਮੇਅਰ ਮਰੀਨਾ ਨੇੜੇ ਲੇਕ ‘ਚ 2 ਬੋਟਸ ਵਿਚਾਲੇ ਟੱਕਰ, 1 ਦੀ ਮੌਤ, 2 ਲਾਪਤਾ

by vikramsehajpal

ਵਿੰਡਰਮੇਅਰ, ਓਨਟਾਰੀਓ (ਦੇਵ ਇੰਦਰਜੀਤ )- ਬ੍ਰੇਸਬ੍ਰਿੱਜ ਓਪੀਪੀ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਵਿੰਡਰਮੇਅਰ ਮਰੀਨਾ ਨੇੜੇ ਲੇਕ ਰੌਸਿਊ ਉੱਤੇ ਦੋ ਬੋਟਸ ਵਿਚਾਲੇ ਹੋਈ ਟੱਕਰ ਵਿੱਚ ਇੱਕ ਦੀ ਮੌਤ ਹੋ ਗਈ, ਦੋ ਲਾਪਤਾ ਹਨ ਤੇ ਚਾਰ ਨੂੰ ਜ਼ਖ਼ਮੀ ਹੋਣ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮਸਕੋਕਾ ਈਐਮਐਸ, ਮਸਕੋਕਾ ਲੇਕਸ ਫਾਇਰ ਡਿਪਾਰਟਮੈਂਟ, ਓਪੀਪੀ ਮਰੀਨ ਯੂਨਿਟ ਤੇ ਓਪੀਪੀ ਅੰਡਰਵਾਟਰ ਸਰਚ ਐਂਡ ਰਿਕਵਰੀ ਯੂਨਿਟ (ਯੂਐਸਆਰਯੂ) ਤੇ ਓਪੀਪੀ ਏਵੀਏਸ਼ਨ ਯੂਨਿਟ ਸ਼ਾਮੀਂ 7:40 ਉੱਤੇ ਇਸ ਹਾਦਸੇ ਦਾ ਪਤਾ ਲੱਗਣ ਤੋਂ ਬਾਅਦ ਮੌਕੇ ਉੱਤੇ ਪਹੁੰਚੀ।ਓਪੀਪੀ ਨੇ ਦੱਸਿਆ ਕਿ ਚਸ਼ਮਦੀਦਾਂ ਵੱਲੋਂ ਹਾਦਸੇ ਤੋਂ ਬਾਅਦ ਕਈ ਲੋਕਾਂ ਨੂੰ ਪਾਣੀ ਵਿੱਚ ਵੇਖਿਆ ਗਿਆ। ਇਨ੍ਹਾਂ ਸਾਰੀਆਂ ਯੂਨਿਟਸ ਵੱਲੋਂ ਲਾਪਤਾ ਵਿਅਕਤੀ ਦੀ ਭਾਲ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਹਾਲ ਦੀ ਘੜੀ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..