ਦੱਖਣੀ ਫਿਲਪੀਨਜ਼ ਵਿੱਚ ਜ਼ਬਰਦਸਤ ਦੋ ਬੰਬ ਧਮਾਕੇ

ਦੱਖਣੀ ਫਿਲਪੀਨਜ਼ ਵਿੱਚ ਜ਼ਬਰਦਸਤ ਦੋ ਬੰਬ ਧਮਾਕੇ

ਦੱਖਣੀ ਫਿਲਪੀਨਜ਼ ਵਿੱਚ ਜਬਰਦਸਤ ਦੋ ਬੰਬ ਧਮਾਕਾ ਹੋਇਆ ਜਿਸ ਵਿੱਚ 10 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿੱਚ ਹੋਇਆ, ਜਿੱਥੇ ਸਰਕਾਰ ਦੀ ਮਦਦ ਹਾਸਲ ਸੁਰੱਖਿਆ ਬਲਾਂ ਨੇ ਲੰਬੇ ਸਮੇਂ ਤੋਂ ਅਬੂ ਸਾਯਦ ਸਮੂਹ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ। ਐਥੇ ਦੱਸ ਦੇਇਆ ਕਿ ਅਧਿਕਾਰੀਆਂ ਮੁਤਾਬਕ ਮਾਰੇ ਗਏ ਜ਼ਿਆਦਾਤਰ ਲੋਕ ਸਿਪਾਹੀ ਤੇ ਪੁਲਿਸ ਵਾਲੇ ਹਨ। ਇਸਦੇ ਨਾਲ ਹੀ  ਲੈਫਟੀਨੈਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਪੰਜ ਤੇ ਜ਼ਖਮੀਆਂ ਵਿੱਚ 16 ਸੈਨਿਕ ਸ਼ਾਮਲ ਹਨ।