ਚੁਰਾਹ ਹਿਮਾਚਲ ਪ੍ਰਦੇਸ਼ ‘ਚ ਘਰ ਨੂੰ ਅੱਗ ਲੱਗਣ ਨਾਲ ,ਦੋ ਬੱਚੇ ਤੇ ਪਤੀ-ਪਤਨੀ ਦੇ ਮੌਤ

by vikramsehajpal

ਚੰਬਾ,(ਦੇਵ ਇੰਦਰਜੀਤ) :ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਇਕ ਘਰ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਸੜ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਸੁਇਲਾ ਪਿੰਡ ਵਿਚ ਹੋਈ। ਅਧਿਕਾਰੀ ਨੇ ਦੱਸਿਆ ਕਿ ਅੱਗ ’ਚ ਝੁਲਸ ਕੇ ਕੁਝ ਪਸ਼ੂਆਂ ਦੀ ਵੀ ਮੌਤ ਹੋਈ ਹੈ।ਇਨ੍ਹਾਂ ’ਚ ਦੋ ਬੱਚੇ ਤੇ ਪਤੀ-ਪਤਨੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਨਾਲ ਲੱਗਦੀ ਪਸ਼ੂਸ਼ਾਲਾ ’ਚ ਬੱਝੇ ਨੌਂ ਪਸ਼ੂ ਵੀ ਝੁਲਸ ਕੇ ਮਰ ਗਏ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ। ਰਾਤ ਕਰੀਬ 11 ਵਜੇ ਇਹ ਅਗਨੀਕਾਂਡ ਵਾਪਰਿਆ, ਇਸ ਦੌਰਾਨ ਇਲਾਕੇ ’ਚ ਮੀਂਹ ਪੈ ਰਿਹਾ ਸੀ। ਜਦੋਂ ਤਕ ਆਸਪਾਸ ਦੇ ਲੋਕਾਂ ਨੂੰ ਅੱਗ ਦੀ ਭਿਣਕ ਲੱਗੀ, ਉਦੋਂ ਬਹੁਤ ਦੇਰ ਹੋ ਚੁੱਕੀ ਸੀ। ਚਾਰਾਂ ਵਿਅਕਤੀਟਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵੀਟ ਕਰ ਕੇ ਇਸ ਘਟਨਾ ’ਚ ਲੋਕਾਂ ਦੀ ਮੌਤ ’ਤੇ ਦੁੱਖ਼ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਲਿਖਿਆ ਕਿ ਤੀਸਾ ਦੇ ਸੁਇਲਾ ਪਿੰਡ ਸਥਿਤ ਇਕ ਘਰ ਵਿਚ ਅੱਗ ਲੱਗਣ ਕਾਰਨ ਪਰਿਵਾਰ ਦੇ 4 ਮੈਂਬਰਾਂ ਅਤੇ ਪਸ਼ੂਆਂ ਦੀ ਅਚਾਨਕ ਮੌਤ ਦੀ ਦੁਖ਼ਦਾਈ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ।

ਇਹ ਪਿੰਡ ਸਮੁੰਦਰ ਤਲ ਤੋਂ ਅੱਠ ਹਜ਼ਾਰ ਮੀਟਰ ਦੀ ਉਚਾਈ ’ਤੇ ਹੈ। ਇਸ ਹਾਦਸੇ ’ਚ 30 ਸਾਲਾ ਦੇਸਰਾਜ, 25 ਸਾਲਾ ਡੋਲਮਾ ਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਮੌਤ ਹੋ ਗਈ। ਬੱਚਿਆਂ ਦੀ ਉਮਰ ਤਿੰਨ ਤੋਂ ਪੰਜ ਸਾਲ ਦੇ ਵਿਚਕਾਰ ਹੈ। ਤਹਿਸੀਲਦਾਰ ਚੁਰਾਹ ਪ੍ਰਕਾਸ਼ ਚੰਦ ਤੇ ਥਾਣਾ ਇੰਚਾਰਜ ਤੀਸਾ ਸੁਰੇਂਦਰ ਕੁਮਾਰ ਮੌਕੇ ’ਤੇ ਪਹੁੰਚੇ। ਦੋਵੇਂ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਛਾਣਬੀਨ ਕਰ ਰਹੇ ਹਨ।