ਕੇਚਚਕਨ, 14 ਮਈ ( NRI MEDIA )
ਅਲਾਸਕਾ ਖੇਤਰ ਵਿੱਚ ਹਵਾ ਵਿਚ ਦੋ ਜਹਾਜ਼ਾਂ ਦੀ ਟੱਕਰ ਕਾਰਨ ਪੰਜ ਲੋਕ ਮਾਰੇ ਗਏ ਹਨ ,ਇਨ੍ਹਾਂ ਵਿੱਚ 10 ਜ਼ਖ਼ਮੀ ਅਤੇ ਇਕ ਵਿਅਕਤੀ ਲਾਪਤਾ ਹੈ ,ਦੋਵੇਂ ਜਹਾਜ਼ ਹਵਾ ਅਤੇ ਪਾਣੀ ਵਿੱਚ ਚੱਲਣ ਵਾਲੇ ਜਹਾਜ਼ ਸਨ , ਇਨ੍ਹਾਂ ਜਹਾਜ਼ਾਂ ਵਿੱਚ ਰਾਇਲ ਪ੍ਰਿੰਸੈਸ ਕਰੂਜ਼ ਦੇ ਯਾਤਰੀ ਸਵਾਰ ਸਨ , ਉਹ ਇੱਥੇ ਸੈਰ-ਸਪਾਟਾ ਲਈ ਇਥੇ ਆਏ ਸਨ ਅਤੇ ਇਥੇ ਉਨ੍ਹਾਂ ਨੂੰ ਹਵਾਈ ਯਾਤਰਾ ਕਰਵਾਈ ਜਾ ਰਹੀ ਸੀ , ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਅਨੁਸਾਰ, ਹੈਵਿਲੈਂਡ ਡੀ.ਏਚ.ਸੀ.-2 ਬੀਵਰ ਅਤੇ ਹੇਵੀਲੈਂਡ ਓਟਰ ਡੀਸੀ -3 ਹਵਾਈ ਜਹਾਜ਼ ਕੂਨ ਕੇਵੇ ਖੇਤਰ ਦੇ ਨੇੜੇ ਟਕਰਾਇਆ ਹੈ |
ਐਫਏਏ ਅਨੁਸਾਰ ਦੋਵੇਂ ਜਹਾਜ਼ ਹਾਦਸੇ ਦੌਰਾਨ ਏਅਰ ਟ੍ਰੈਫਿਕ ਕੰਟਰੋਲ (ਏ ਟੀ ਸੀ) ਦੇ ਸੰਪਰਕ ਵਿਚ ਨਹੀਂ ਸਨ , ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ,ਰਾਇਲ ਪ੍ਰਿੰਸੈਸ ਕਰੂਜ਼ ਨੇ ਇਹ ਦੱਸਿਆ ਹੈ ਕਿ 10 ਯਾਤਰੀਆਂ ਨੂੰ ਬਚਾਇਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ , ਇੱਕ ਯਾਤਰੀ ਲਾਪਤਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਹਲਕੇ ਬੱਦਲ ਸਨ ਅਤੇ ਹਵਾ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ |
ਚਾਲਕ ਦਲ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਸੀਂ ਹਾਦਸੇ ਤੋਂ ਸਦਮੇ ਵਿਚ ਹਾਂ ਅਤੇ ਮਾਰੇ ਗਏ ਲੋਕਾਂ ਲਈ ਸਾਡੀ ਭਾਵਨਾ ਹੈ , ਕੰਪਨੀ ਵਲੋਂ ਹਰੇਕ ਸਹਾਇਤਾ ਜ਼ਖਮੀ ਨੂੰ ਦਿੱਤੀ ਜਾਵੇਗੀ , ਰਾਇਲ ਪ੍ਰਿੰਸੈਸ ਕਰੂਜ਼ ਸ਼ਨਿੱਚਰਵਾਰ ਨੂੰ ਵੈਨਕੂਵਰ ਤੋਂ ਚਲਾਇਆ ਗਿਆ ਸੀ , ਇਹ 18 ਮਈ ਨੂੰ ਐਂਕੋਰੇਜ ਪਹੁੰਚਣਾ ਸੀ , 2015 ਵਿੱਚ ਵੀ ਕੇਟਚਿਕਾਨ ਦੇ ਪਹਾੜੀਆਂ ਵਿੱਚ ਇੱਕ ਫਲੋਟਪਲੇਨ ਕਰੇਸ਼ ਹੋ ਗਿਆ ਸੀ, ਜਿਸ ਵਿੱਚ ਜਹਾਜ਼ ਤੇ ਸਵਾਰ ਨੌਂ ਲੋਕਾਂ ਦੀ ਮੌਤ ਹੋ ਗਈ ਸੀ |



