ਨਸ਼ੇ ਦਾ ਟੀਕਾ ਲਾਉਣ ਨਾਲ ਦੋ ਦੋਸਤਾਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਮ ਆਦਮੀ ਪਾਰਟੀ ਦੀ ਸਰਕਾਰ ਦੇ 50 ਦਿਨਾਂ ਦੌਰਾਨ ਵੀ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਰੁਕ ਨਹੀਂ ਸਕੀਆਂ। ਪਿੰਡ ਬੇਗੋਵਾਲ ਵਿਖੇ ਨਸ਼ੇ ਨੇ 2 ਨੌਜਵਾਨਾਂ ਦੀ ਜਾਨ ਲੈ ਲਈ। ਨਸ਼ੇ ਦਾ ਟੀਕਾ ਲਾਉਣ ਨਾਲ ਇੱਕ ਨੌਜਵਾਨ ਕੁੱਝ ਦਿਨ ਪਹਿਲਾਂ ਮੌਤ ਦਾ ਸ਼ਿਕਾਰ ਹੋਇਆ ਤਾਂ ਦੂਜੇ ਨੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਤੜਫਦੇ ਹੋਏ ਜਾਨ ਦੇ ਦਿੱਤੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ, ਜਦੋਂ ਕਿ ਪੁਲਿਸ 2 ਜਾਨਾਂ ਜਾਣ ਮਗਰੋਂ ਵੀ ਕਹਿ ਰਹੀ ਹੈ ਕਿ ਮੌਤ ਨਸ਼ੇ ਨਾਲ ਨਹੀਂ ਹੋਈ।

ਰੁਪਿੰਦਰ ਦੇ ਨਾਲ ਟੀਕਾ ਲਗਾਉਣ ਵਾਲਾ ਗਗਨਦੀਪ ਸਿੰਘ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਕਈ ਦਿਨ ਤੜਫਦਾ ਰਿਹਾ। ਇਲਾਜ ਦੌਰਾਨ ਹਾਲਤ 'ਚ ਕੋਈ ਸੁਧਾਰ ਨਾ ਆਇਆ ਤਾਂ ਗਗਨਦੀਪ ਦੀ ਮੌਤ ਹੋ ਗਈ। ਰੁਪਿੰਦਰ ਸਿੰਘ ਤੇ ਗਗਨਦੀਪ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪਿੰਡ 'ਚ ਸਰੇਆਮ ਨਸ਼ਾ ਵਿਕਦਾ ਹੈ। ਨਸ਼ਾ ਵੇਚਣ ਵਾਲਿਆਂ ਦੇ ਨਾਂ ਪੰਚਾਇਤ ਤੇ ਪੁਲਿਸ ਨੂੰ ਦੱਸੇ ਜਾਂਦੇ ਹਨ। ਜੇਕਰ ਪੁਲਿਸ ਬੰਦੇ ਫੜ੍ਹ ਕੇ ਲੈ ਜਾਂਦੀ ਹੈ ਤਾਂ ਬਾਅਦ 'ਚ ਛੱਡ ਦਿੱਤੇ ਜਾਂਦੇ ਹਨ।