ਨਾਜਾਇਜ਼ ਤੌਰ ਨਾਲ ਅਮਰੀਕਾ ‘ਚ ਦਾਖਲ ਹੋਣ ‘ਤੇ 2 ਭਾਰਤੀ ਗ੍ਰਿਫਤਾਰ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਨਾਜਾਇਜ਼ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ 'ਤੇ ਅਮਰੀਕਾ ਦੀ ਸਰਹੱਦੀ ਪੈਟਰੋਲਿੰਗ ਟੀਮ ਦੇ ਅਧਿਕਾਰੀਆਂ ਨੇ 2 ਭਾਰਤੀ ਨਾਗਰਿਕਾਂ ਨੂੰ ਫੜਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਸੀਨਾ ਸਰਹੱਦ 'ਤੇ ਪੈਟਰੋਲਿੰਗ ਟੀਮ ਨੇ ਨਿਊਯਾਰਕ ਦੇ ਹੋਂਗਸਬਰਗ 'ਚ ਇਕ ਸ਼ੱਕੀ ਵਾਹਨ ਨੂੰ ਦੇਖਿਆ, ਜਿਸ 'ਚ ਸਵਾਰ 2 ਭਾਰਤੀਆਂ 'ਤੇ ਦੇਸ਼ 'ਚ ਨਾਜਾਇਜ਼ ਦਾਖਲ ਹੋਣ ਦਾ ਦੋਸ਼ ਲਾਇਆ ਗਿਆ ਹੈ।