ਓਨਟਾਰੀਓ – ਹੈਲੋਈਨ ਪਾਰਟੀ ਕਰਨੀ ਪਈ ਮਹਿੰਗੀ, ਮਾਮਲਾ ਦਰਜ਼

by vikramsehajpal

ਓਨਟਾਰੀਓ (ਐਨ.ਆਰ.ਆਈ. ਮੀਡਿਆ) : ਵੈਸਟਰਨ ਯੂਨੀਵਰਸਿਟੀ ਨੇੜੇ ਇੱਕ ਘਰ ਵਿੱਚ ਕੀਤੀ ਗਈ ਹਾਊਸ ਪਾਰਟੀ ਦੇ ਸਬੰਧ ਵਿੱਚ ਓਨਟਾਰੀਓ ਪੁਲਿਸ ਵੱਲੋਂ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ। ਮਾਮਲਾ ਲੰਡਨ ਦੇ ਇੱਕ 23 ਸਾਲਾ ਵਿਅਕਤੀ ਨੂੰ ਤੇ ਦਰਜ ਕੀਤਾ ਗਿਆ ਹੈ, ਉਸ 'ਤੇ ਰੀਓਪਨਿੰਗ ਓਨਟਾਰੀਓ ਐਕਟ ਦੀ ਉਲੰਘਣਾਂ ਦੇ ਸਬੰਧ ਵਿੱਚ ਇਹ ਚਾਰਜਿਜ਼ ਲਾਏ ਗਏ ਹਨ ਤੇ ਇਸ ਤੋਂ ਇਲਾਵਾ ਲੰਡਨ ਦੇ ਹੀ ਇੱਕ ਹੋਰ 24 ਸਾਲਾ ਵਿਅਕਤੀ ਉੱਤੇ ਵੀ ਚਾਰਜਿਜ਼ ਲਾਏ ਗਏ ਹਨ।

ਓਥੇ ਹੀ ਪੁਲਿਸ ਦਾ ਕਹਿਣਾ ਹੈ ਕਿ 31 ਅਕਤੂਬਰ ਨੂੰ ਤੜ੍ਹਕੇ ਪੁਲਿਸ ਅਧਿਕਾਰੀ ਇੱਕ ਲੋਕਲ ਘਰ ਵਿੱਚ ਪਹੁੰਚੇ ਤੇ ਉਨ੍ਹਾਂ ਨੂੰ ਉੱਥੇ 100 ਤੋਂ ਵੀ ਵੱਧ ਲੋਕ ਪਾਰਟੀ ਕਰਦੇ ਮਿਲੇ।

ਦੱਸ ਦਈਏ ਕਿ ਕਾਂਸਟੇਬਲ ਸੈਨਦਾਸਾ ਬੋਅ ਦਾ ਕਹਿਣਾ ਹੈ ਕਿ ਇਹ ਥਾਂ ਵੈਸਟਰਨ ਯੂਨੀਵਰਸਿਟੀ ਦੇ ਲਾਗੇ ਸਥਿਤ ਹੈ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਚਾਰਜ ਕੀਤੇ ਗਏ ਦੋ ਵਿਅਕਤੀ ਵਿਦਿਆਰਥੀ ਹਨ| ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਸ਼ਮਦੀਦਾਂ ਦੇ ਕੋਲੋਂ ਸੂਹ ਮਿਲੀ ਤੇ ਉਹ ਜਾਂਚ ਲਈ ਸਿਟੀ ਤੇ ਲੋਕਲ ਪਬਲਿਕ ਹੈਲਥ ਯੂਨਿਟ ਨਾਲ ਰਲ ਕੇ ਕੰਮ ਕਰ ਰਹੇ ਹਨ।