ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਦੋ ਹੋਰ ਦੋਸ਼ੀ ਗ੍ਰਿਫਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦੋ ਹੋਰ ਦੋਸ਼ੀਆ ਨੂੰ ਗ੍ਰਿਫਤਾਰ ਲਿਆ ਗਿਆ ਹੈ। ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਹਿਰਾਸਤ 'ਚ ਲਿਆ। ਕੇਸ਼ਵ 'ਤੇ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹੈ। ਮੂਸੇਵਾਲੇ ਦੀ ਹੱਤਿਆ ਵਾਲੇ ਦਿਨ ਕੇਕੜਾ ਹਮਲਾਵਰਾਂ ਨੂੰ ਸੂਚਨਾ ਦੇਣ ਤੋਂ ਬਾਅਦ ਉਥੋਂ ਨਿਕਲ ਗਿਆ ਸੀ ਜਦੋਂ ਕਿ ਕੇਸ਼ਵ ਉੱਥੇ ਹੀ ਮੌਜੂਦ ਰਿਹਾ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਗੋਲ਼ੀਆਂ ਮਾਰ ਕਰ ਕਤਲ ਕੀਤਾ ਗਿਆ ਸੀ । ਇਸ ਮਾਮਲੇ ਦੀ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।  ਮਹਾਰਾਸ਼ਟਰ ਦੇ ਪੁਣੇ ਤੋਂ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਪੁਲਿਸ ਵਲੋਂ ਲਗਾਤਾਰ ਇਨਾ ਗੈਂਗਸਟਰ ਦੀ ਭਾਲ ਕੀਤੀ ਜਾ ਰਹੀ ਹੈ।