ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

by

6 ਅਪ੍ਰੈਲ, ਸਿਮਰਨ ਕੌਰ (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਕੈਨੇਡਾ ਦੇ ਸੂਬੇ ਕੈਲਗਰੀ 'ਚ ਗੈਂਗਵਾਰ 'ਚ ਦੋ ਨੌਜਵਾਨਾਂ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਕੈਲਗਰੀ ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ |ਜਾਣਕਾਰੀ ਮੁਤਾਬਕ ਤੁਹਨੂੰ ਦੱਸ ਦਈਏ ਕਿ ਇਹ ਘਟਨਾ ਬੁੱਧਵਾਰ ਦੀ ਸਵੇਰ ਕਰੀਬ ਸਵਾ ਦੋ ਵਜੇ ਦੀ ਮੰਨੀ ਜਾ ਰਹੀ ਹੈ |


ਕੈਲਗਰੀ ਨਾਰਥ ਈਸਟ 'ਚ 37 ਐਵੇਨਿਊ ਵਿਖੇ ਸਥਿਤ ਮਿਜ਼ਾਜ ਰੈਸਟੋਰੈਂਟ ਨੇੜੇ ਇਹ ਗੈਂਗਵਾਰ ਹੋਈ ਜਿਸ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ | ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਬੀਤੇ ਦਿਨੀਂ ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਬੁੱਧਵਾਰ ਰਾਤ ਗੈਂਗਵਾਰ 'ਚ ਮਾਰੇ ਗਏ ਸਨ, ਜਿਨ੍ਹਾਂ ਦੀ ਪਛਾਣ ਜਸਦੀਪ ਸਿੰਘ (25) ਕੈਲਗਰੀ ਅਤੇ ਦੂਜੇ ਦੀ ਜਪਨੀਤ ਮੱਲ੍ਹੀ ਜੋ ਕਿ ਏਅਰ ਡ੍ਰੀ ਦਾ ਰਹਿਣ ਵਾਲਾ ਸੀ ਵਜੋਂ ਹੋਈ ਹੈ |


ਪੁਲਿਸ ਇਸ ਗੈਂਗਵਾਰ 'ਚ ਸ਼ਾਮਲ ਮੁਲਜ਼ਮਾਂ ਦੀ ਜਿੱਥੇ ਭਾਲ ਕਰ ਰਹੀ, ਉਥੇ ਹੀ ਉਸ ਕਾਰ ਦੀ ਵੀ ਤਲਾਸ਼ ਕਰ ਰਹੀ ਹੈ ਜਿਸ ਵਿਚ ਗੈਂਗਵਾਰ ਕਰਨ ਵਾਲੇ ਮੁਲਜ਼ਮ ਫ਼ਰਾਰ ਹੋਏ ਸਨ। ਪੁਲਿਸ ਮੁਤਾਬਕ ਨਿਸ਼ਾਨ ਕੰਪਨੀ ਦੀ ਆਇਲਟਮਾ 2002 ਮਾਡਲ ਗੱਡੀ ਦੱਸੀ ਜਾ ਰਹੀ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ |

More News

NRI Post
..
NRI Post
..
NRI Post
..