ਡੇਲਟਾਪੋਰ੍ਟ , 14 ਜੂਨ ( NRI MEDIA )
ਪੰਜਾਬ ਦੇ ਕਈ ਨੌਜਵਾਨ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਦੇਣ ਲਾਇ ਵਿਦੇਸ਼ੀ ਮੁਲਕ ਦਾ ਰੁੱਖ ਕਰਦੇ ਹਨ ਜਿਥੇ ਉਨ੍ਹਾਂ ਨੂੰ ਕਈ ਮੁਸੀਬਤਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ , ਇਕ ਪੰਜਾਬੀ ਡਰਾਈਵਰ ਦੀ ਮੌਤ ਦੀ ਸੁਖਦ ਖਬਰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ ਹੈ , ਇਥੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਡਰਾਈਵਰ ਕਿਸੇ ਦੂਜੇ ਡਰਾਈਵਰ ਦੀ ਗ਼ਲਤੀ ਦਾ ਸ਼ਿਕਾਰ ਹੋ ਗਿਆ , ਬ੍ਰਿਟਿਸ਼ ਕੋਲੰਬੀਆ ਦੇ ਡੇਲਟਾਪੋਰ੍ਟ ਵਿੱਚ ਇਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਰਾਜਵਿੰਦਰ ਸਿੰਘ ਸਿੱਧੂ ਨਾਮਕ ਪੰਜਾਬੀ ਡਰਾਈਵਰ ਦੀ ਮੌਤ ਹੋ ਗਈ , ਡੇਲਟਾ ਪੁਲਿਸ ਨੇ ਇਸਦੀ ਪੁਸ਼ਟੀ ਕੀਤੀ ਹੈ ਅਤੇ ਜਾਂਚ ਵੀ ਲਗਾਤਾਰ ਜਾਰੀ ਹੈ |
ਇਸ ਘਟਨਾ ਤੋਂ ਬਾਅਦ ਲਗਾਤਾਰ ਇਸ ਘਟਨਾ ਦੀਆਂ ਵੀਡੀਓ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਘਟਨਾ ਇਨੀ ਭਿਅੰਕਰ ਸੀ ਕਿ ਰਾਜਵਿੰਦਰ ਸਿੰਘ ਸਿੱਧੂ ਨੂੰ ਆਪਣੇ ਟਰੱਕ ਵਿੱਚੋ ਬਾਹਰ ਨਿਕਲਣ ਦਾ ਮੌਕੇ ਹੀ ਨਹੀਂ ਮਿਲਿਆ , ਇਸ ਘਟਨਾ ਵਿੱਚ ਟਰੱਕ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ , ਅੱਗ ਵਿੱਚ ਝੁਲਸਣ ਨਾਲ ਸਿੱਧੂ ਦੀ ਮੌਕੇ ਤੇ ਹੀ ਮੌਤ ਹੋ ਗਈ |
ਬੀਸੀ ਕੋਰੋਨਾਰ ਦੇ ਬੁਲਾਰੇ ਐਂਡੀ ਵਾਟਸਨ ਨੇ ਕਿਹਾ ਕਿ ਇਸ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋਈ ਹੈ ਜਿਸਦੀ ਜਾਂਚ ਜਾਰੀ ਹੈ , ਜਿਸਿਟੀ ਕੈਨੇਡਾ ਨੇ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਭਿਣਕ ਹਾਦਸੇ ਤੋਂ ਬਾਅਦ ਪੋਰਟ ਵੀਰਵਾਰ ਨੂੰ ਪੂਰੀ ਤਰ੍ਹਾਂ ਬੰਦ ਰਿਹਾ , ਇਥੋਂ ਤਕ ਕਿ ਦੋਵੇਂ ਪਾਸੇ ਦੀਆਂ ਸੜਕਾਂ ਵੀ ਸਾਰਾ ਦਿਨ ਬੰਦ ਰਹੀਆਂ |



