ਫਿਲਪੀਨ : ਸਮੁੰਦਰੀ ਤੂਫ਼ਾਨ ਨੇ ਮਚਾਈ ਤਬਾਹੀ, 21 ਦੀ ਮੌਤ

by mediateam

ਮਨੀਲਾ (Vikram Sehajpal) : ਫਿਲਪੀਨ ਵਿੱਚ ਆਏ ਸਮੁੰਦਰੀ ਤੂਫ਼ਾਨ ਫੇਨਫੋਨ ਤੇ ਭਾਰੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 21 ਤਕ ਪਹੁੰਚ ਗਈ ਹੈ।ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਾਰਨ 1,86,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਇਸ ਤੂਫ਼ਾਨ 'ਚ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। 

ਕੌਮੀ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਹੈ ਕਿ ਮ੍ਰਿਤਕਾਂ ਵਿੱਚ ਨੌਂ ਲੋਇਲ, ਚਾਰ ਕੈਪਿਜ਼, ਇੱਕ ਦੱਖਣੀ ਲੇਯਟੇ, ਦੋ ਲੇਯਟੇ, ਇੱਕ ਬਿਲੀਰਨ, ਤਿੰਨ ਪੂਰਬੀ ਸਾਮਾਰ ਅਤੇ ਇੱਕ ਸਾਮਾਰ ਸ਼ਾਮਲ ਹਨ। ਸਮੁੰਦਰੀ ਤੂਫ਼ਾਨ ਫੇਨਫੋਨ ਮੰਗਲਵਾਰ ਨੂੰ ਪੂਰਬੀ ਸਾਮਾਰ ਸੂਬੇ 'ਚ ਪੁੱਜਾ ਸੀ ਤੇ ਇਸ ਨੇ ਕੇਂਦਰੀ ਫਿਲਪੀਨ ਵਿੱਚ ਭਾਰੀ ਤਬਾਹੀ ਮਚਾਈ ਸੀ।

More News

NRI Post
..
NRI Post
..
NRI Post
..