ਯੂਏਈ ਨੇ ਬਦਲੇ ਕਈ ਕਾਨੂੰਨ, ‘ਲਿਵ-ਇਨ’ ‘ਚ ਰਹਿਣ ਦੀ ਦਿੱਤੀ ਇਜਾਜ਼ਤ

by vikramsehajpal

ਯੂਏਈ (ਐਨ.ਆਰ.ਆਈ. ਮੀਡਿਆ) : ਸੰਯੁਕਤ ਅਰਬ ਅਮੀਰਾਤ ਨੇ ਦੇਸ਼ ਦੇ ਮੁਸਲਿਮ ਨਿੱਜੀ ਕਾਨੂੰਨਾਂ 'ਚ ਸੋਧ ਲਈ ਕਈ ਵੱਡੀਆਂ ਅਤੇ ਲੋੜੀਂਦਾ ਤਬਦੀਲੀਆਂ ਕੀਤੀਆਂ ਹਨ। ਕਾਨੂੰਨ 'ਚ ਇਨ੍ਹਾਂ ਤਬਦੀਲੀਆਂ ਤੋਂ ਬਾਅਦ ਹੁਣ ਅਣ ਵਿਆਹੇ ਜੋੜਿਆਂ ਨੂੰ ‘ਲਿਵ-ਇਨ’ ‘ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਦੱਸ ਦਈਏ ਕੀ ਇਸ ਤੋਂ ਇਲਾਵਾ ਸ਼ਰਾਬ ਦੀ ਪਾਬੰਦੀ ਨੂੰ ਵੀ ਢਿੱਲ ਦਿੱਤੀ ਗਈ ਹੈ ਅਤੇ 'ਆਨਰ ਕਿਲਿੰਗ' ਨੂੰ ਹੁਣ ਕਾਨੂੰਨੀ ਅਪਰਾਧ ਦੀ ਸ਼੍ਰੇਣੀ 'ਚ ਰੱਖਿਆ ਗਿਆ ਹੈ ਤੇ ਇਸ ਲਈ ਸਖ਼ਤ ਸਜਾ ਦਾ ਐਲਾਨ ਕੀਤਾ ਗਿਆ ਹੈ। ਯੂਏਈ ਨੇ ਨਿੱਜੀ ਆਜ਼ਾਦੀ ਨਾਲ ਜੁੜੇ ਇਸਲਾਮੀ ਕਾਨੂੰਨਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਸੰਯੁਕਤ ਅਰਬ ਅਮੀਰਾਤ ਵਰਲਡ ਐਕਸਪੋ ਦੀ ਮੇਜ਼ਬਾਨੀ ਕਰ ਰਿਹਾ ਹੈ, ਅਤੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਇਥੋਂ ਦੇ ਕਾਨੂੰਨਾਂ 'ਚ ਲੋੜੀਂਦਾ ਤਬਦੀਲੀਆਂ ਕੀਤੀਆਂ ਗਈਆਂ ਹਨ।

ਇਹ ਫੈਸਲਾ ਪਿਛਲੇ ਕੁੱਝ ਸਮੇਂ ਤੋਂ ਯੂਏਈ ਦੇ ਸ਼ਾਸਕਾਂ ਦੇ ਵਿਚਾਰਾਂ ਵਿੱਚ ਹੋਈਆਂ ਤਬਦੀਲੀਆਂ ਨੂੰ ਦਰਸਾ ਰਹੇ ਹਨ। ਦੁਨੀਆ ਦੇ ਦੂਜੇ ਦੇਸ਼ਾਂ ਦੀ ਤਰ੍ਹਾਂ ਯੂਏਈ ਦੇ ਲੋਕ ਵੀ ਵਿਅਕਤੀਗਤ ਆਜ਼ਾਦੀ ਚਾਹੁੰਦੇ ਹਨ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਅਤੇ ਇਜ਼ਰਾਈਲ ਵਿਚਾਲੇ ਅਮਰੀਕਾ ਦੀ ਪਹਿਲਕਦਮੀ 'ਤੇ ਹੋਏ ਸਮਝੌਤੇ ਦਾ ਕਾਰਨ ਵੀ ਹੋ ਸਕਦਾ ਹੈ। ਸਮਝੌਤੇ ਤੋਂ ਬਾਅਦ ਇਜ਼ਰਾਈਲ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨਾਲ ਨਿਵੇਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਯੂਏਈ ਸਰਕਾਰ, ਦੁਬਈ ਸਣੇ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨਾ ਚਾਹੁੰਦੀ ਹੈ।

More News

NRI Post
..
NRI Post
..
NRI Post
..