ਸੰਯੁਕਤ ਅਰਬ ਅਮੀਰਾਤ ਨੇ ਸੈਲਾਨੀ ਵੀਜ਼ਾ ਤੋਂ ਰੋਕ ਹਟਾਈ

by vikramsehajpal
ਦੁਬਈ (ਦੇਵ ਇੰਦਰਜੀਤ) : ਇਕ ਸਤੰਬਰ ਤੋਂ ਸ਼ੁਰੂ ਹੋ ਰਹੀਆਂ ਦੁਬਈ ਦੀਆਂ ਉਡਾਣਾਂ ਨੂੰ ਹੁਣ ਸਫ਼ਲਤਾ ਮਿਲਣਾ ਤੈਅ ਹੋ ਗਈ ਹੈ। ਦਰਅਸਲ ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੇ ਉੁੱਥੇ ਆਉਣ ਲਈ ਜ਼ਰੂਰੀ ਸੈਲਾਨੀ ਵੀਜ਼ਾ ਤੋਂ ਰੋਕ ਹਟਾ ਦਿੱਤੀ ਹੈ। ਇਸ ਨਾਲ ਹੁਣ ਯਾਤਰੀ ਇਕ-ਦੋ ਦਿਨ ’ਚ ਹੀ ਈ-ਵੀਜ਼ਾ ਪ੍ਰਾਪਤ ਕਰ ਕੇ ਦੁਬਈ ਤੇ ਦੂਜੇ ਸ਼ਹਿਰ ਜਾ ਸਕਣਗੇ ਪਰ ਯੂਏਈ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਤੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਨੂੰ ਆਗਿਆ ਦੇਣ ਦੀ ਗੱਲ ਕਹੀ ਹੈ। ਇਸ ਨਾਲ ਕੋਵੈਕਸੀਨ ਲਗਾਉਣ ਵਾਲੇ ਲੋਕਾਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ, ਕਿਉਂਕਿ ਹੁਣ ਤਕ ਇਸ ਵੈਕਸੀਨ ਨੂੰ ਡਬਲਯੂਐੱਚਓ ਨੇ ਅਜੇ ਤਕ ਮਾਨਤਾ ਨਹੀਂ ਦਿੱਤੀ ਹੈ। ਉੱਥੇ ਹੀ ਦੁਬਈ ਉਡਾਣਾਂ ਦੇ ਇਸ ਕਦਮ ਨਾਲ ਉਤਸਾਹਿਤ ਟਰੈਵਲ ਏਜੰਸੀਆਂ ਨੇ ਮੰਗ ਕੀਤੀ ਹੈ ਕਿ ਇਸ ਉਡਾਣ ਨੂੰ ਪਹਿਲਾਂ ਦੀ ਤਰ੍ਹਾਂ ਹਫ਼ਤੇ ’ਚ ਤਿੰਨ ਦਿਨ ਕੀਤਾ ਜਾਵੇ। ਟਰੈਵਲ ਏਜੰਸੀ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਦੇਸ਼ ਪ੍ਰਧਾਨ ਹੇਮੇਂਦਰ ਸਿੰਘ ਜਾਦੌਨ ਅਨੁਸਾਰ, ਯੂਏਈ ਸਰਕਾਰ ਨੇ 30 ਅਗਸਤ ਤੋਂ ਸੈਲਾਨੀ ਵੀਜ਼ਾ ’ਤੇ ਰੋਕ ਹਟਾ ਦਿੱਤਾ ਹੈ। ਹੁਣ ਤਕ ਸਿਰਫ਼ ਰੇਸੀਡੈਂਟ ਤੇ ਸਥਾਈ ਰੁਜ਼ਗਾਰ ਵੀਜ਼ਾ ਧਾਰੀ ਲੋਕਾਂ ਨੂੰ ਹੀ ਉੱਥੇ ਪ੍ਰਵੇਸ਼ ਕਰਨ ਦੀ ਆਗਿਆ ਦਿੱਤੀ ਜਾ ਰਹੀ ਸੀ। ਇਸ ਤੋਂ ਸ਼ੰਕਾ ਸੀ ਕਿ ਇਸ ਉਡਾਣ ਨੂੰ ਜ਼ਿਆਦਾ ਨਹੀਂ ਮਿਲਣਗੇ। ਉੱਥੇ ਹੀ ਐਤਵਾਰ ਨੂੰ ਮੰਤਰੀ ਤੁਲਸੀਰਾਮ ਸਿਲਾਵਟ ਤੇ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਏਅਰਪੋਰਟ ਪਹੁੰਚੇ। ਉਨ੍ਹਾਂ ਨੇ ਡਾਇਰੈਕਟਰ ਪ੍ਰਬੋਧ ਸ਼ਰਮਾ ਨਾਲ ਮਿਲਕੇ ਦੁਬਈ ਉਡਾਣਾਂ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਅਜੇ ਡਬਲਯੂਐੱਕਓ ਨੇ ਕੋਵਿਸ਼ੀਲਡ ਨੂੰ ਹੀ ਮਾਨਤਾ ਦਿੱਤੀ ਹੈ। ਇਸ ਨਾਲ ਕੋਵੈਕਸੀਨ ਲਗਵਾ ਚੁੱਕੇ ਲੋਕ ਦੁਬਈ ਜਾ ਸਕਣਗੇ ਜਾਂ ਨਹੀਂ, ਇਸ਼ ’ਤੇ ਸੰਦੇਹ ਕਾਇਮ ਹੈ। ਜੇ ਯੂਏਈ ਸਰਕਾਰ ਇਸ ਨੂੰ ਆਗਿਆ ਨਹੀਂ ਦੇਵੇਗੀ ਤਾਂ ਕੋਵੈਕਸੀਨ ਲਗਵਾ ਚੁੱਕੇ ਲੋਕ ਦੁਬਈ ਦੀ ਯਾਤਰਾ ਨਹੀਂ ਕਰ ਸਕਣਗੇ। ਅਜੇ ਸਿਰਫ਼ ਸ਼੍ਰੀਲੰਕਾ ਹੀ ਅਜਿਹਾ ਦੇਸ਼ ਹੈ ਜਿਸ ਨੇ ਕੋਵੈਕਸੀਨ ਨੂੰ ਮਾਨਤਾ ਦਿੱਤੀ ਹੈ।