ਹਵਾਈ ਅੱਡੇ ‘ਤੇ 2 ਅੰਬਾਂ ਦੀ ਚੋਰੀ ਕਰਨੀ ਪਈ ਬਹੁਤ ਮਹਿੰਗੀ ਹੋ ਗਿਆ ਡਿਪੋਰਟ

by mediateam

ਵੈੱਬ ਡੈਸਕ (Vikram Sehajpal) : ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਇੱਕ ਭਾਰਤੀ ਨੌਜਵਾਨ ਨੂੰ ਯਾਤਰੀ ਦੇ ਸਾਮਾਨ ਵਿੱਚੋਂ ਦੋ ਅੰਬ ਚੋਰੀ ਕਰਨੇ ਇਸ ਕਦਰ ਮਹਿੰਗੇ ਪੈ ਗਏ ਕਿ ਇਸ ਲਈ ਉਸ ਨੂੰ ਅਦਾਲਤ ਵਿੱਚ ਮੁਕੱਦਮਾ ਲੜਨਾ ਪਿਆ। ਜਿੱਥੇ ਅਦਾਲਤ ਨੇ ਫੈਸਲਾ ਲੈਂਦੇ ਹੋਏ ਉਸ ਨੂੰ ਵਾਪਸ ਭਾਰਤ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ। ਇਸ ਤੋਂ ਇਲਾਵਾ ਅਦਾਲਤ ਨੇ ਨੌਜਵਾਨ ਨੂੰ 5 ਹਜ਼ਾਰ ਦੀਰਾਮ ਦਾ ਜ਼ੁਰਮਾਨਾ ਵੀ ਲਗਾ ਦਿੱਤਾ। ਦਰਅਸਲ, 27 ਸਾਲਾ ਭਾਰਤੀ ਨੌਜਵਾਨ 'ਤੇ ਸਾਲ 2017 ਵਿੱਚ ਅੰਬ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।

ਇਸ ਮਾਮਲੇ ਵਿੱਚ ਨੌਜਵਾਨ ਵੱਲੋਂ ਆਪਣਾ ਜ਼ੁਰਮ ਕਬੂਲ ਵੀ ਕਰ ਲਿਆ ਗਿਆ ਸੀ। ਇਸ ਵਿੱਚ ਉਸਨੇ ਕਬੂਲਿਆ ਸੀ ਕਿ ਉਸ ਨੇ 6 ਦੀਰਾਮ ਮੁੱਲ ਦੇ 2 ਅੰਬ ਚੋਰੀ ਕੀਤੇ ਸਨ। ਉਸ ਨੇ ਦੱਸਿਆ ਕਿ ਉਸਨੇ ਇਹ ਅੰਬ ਭਾਰਤ ਲਈ ਮਾਲ ਦੀ ਖੇਪ ਵਿੱਚੋਂ ਚੋਰੀ ਕੀਤੇ ਸਨ। ਇਸ ਸਬੰਧੀ ਜਾਣਕਰੀ ਦਿੰਦਿਆਂ ਨੌਜਵਾਨ ਨੇ ਦੱਸਿਆ ਕਿ ਉਸ ਸਮੇਂ ਉਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਪਾਣੀ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਉਸ ਨੇ ਫਲਾਂ ਦਾ ਬਕਸਾ ਵੇਖਿਆ ਤਾਂ ਉਸ ਨੇ ਦੋ ਅੰਬ ਲੈ ਕੇ ਖਾ ਲਏ। ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੇ ਨੌਜਵਾਨ ਨੂੰ ਅਪ੍ਰੈਲ 2018 ਵਿੱਚ ਪੁੱਛਗਿੱਛ ਲਈ ਬੁਲਾਇਆ ਸੀ ਤੇ ਬਾਅਦ ਵਿੱਚ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ।

More News

NRI Post
..
NRI Post
..
NRI Post
..