ਯੂਕੇ ਗ੍ਰਹਿ ਸਕੱਤਰ ਦਾ ਵੱਡਾ ਐਲਾਨ; ਬ੍ਰਿਟੇਨ ‘ਚ ਸੈਟਲ ਕੋਈ ਵੀ ਵਸਨੀਕ ਯੂਕਰੇਨ ਤੋਂ ਸੱਦ ਸਕਦੈ ਆਪਣਾ ਪਰਿਵਾਰ

by jaskamal

ਨਿਊਜ਼ ਡੈਸਕ : ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ 'ਤੇ ਯੂਕਰੇਨ ਫੈਮਿਲੀ ਸਕੀਮ ਵੀਜ਼ਾ ਦੀ ਸ਼ੁਰੂਆਤ ਕੀਤੀ ਹੈ। ਇਸ ਬ੍ਰਿਟਿਸ਼ ਨਾਗਰਿਕਾਂ ਤੇ ਯੂਕੇ 'ਚ ਵੱਸਣ ਵਾਲਿਆਂ ਨੂੰ ਰੂਸ ਨਾਲ ਸੰਘਰਸ਼ ਤੋਂ ਪ੍ਰਭਾਵਿਤ ਆਪਣੇ ਯੂਕਰੇਨੀ ਰਿਸ਼ਤੇਦਾਰਾਂ ਨੂੰ ਲਿਆਉਣ ਦੀ ਆਗਿਆ ਦਿੱਤੀ ਗਈ ਹੈ। ਇਥੇ ਦੱਸਣਯੋਗ ਹੈ ਕਿ ਫੈਮਿਲੀ ਸਕੀਮ ਵੀਜ਼ਾ ਮੁਫ਼ਤ ਦਿੱਤਾ ਜਾਵੇਗਾ ਅਤੇ ਯੂਕੇ-ਅਧਾਰਤ ਨਾਗਰਿਕਾਂ ਦੇ ਯੂਕਰੇਨੀ ਪਰਿਵਾਰਕ ਮੈਂਬਰਾਂ ਅਤੇ ਸਥਾਈ ਨਿਵਾਸ ਵਾਲੇ ਲੋਕਾਂ ਨੂੰ ਤਿੰਨ ਸਾਲਾਂ ਲਈ ਯੂਕੇ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਯੂਕੇ ਦੇ ਗ੍ਰਹਿ ਦਫਤਰ ਦੇ ਸਟਾਫ ਨੇ ਵੀ ਸ਼ਰਨਾਰਥੀਆਂ ਨੂੰ ਸਲਾਹ ਦੇਣ ਲਈ ਪੋਲੈਂਡ ਦੀ ਯਾਤਰਾ ਕੀਤੀ ਹੈ, ਜਿਸ 'ਚ ਵੀਜ਼ਾ ਦੀ ਪ੍ਰਕਿਰਿਆ ਕਰਨਾ ਤੇ ਯੂਕਰੇਨੀ ਸਰਹੱਦ ਤੋਂ ਆਉਣ ਵਾਲੇ ਲੋਕਾਂ ਦੇ ਪ੍ਰਵਾਹ 'ਚ ਮਦਦ ਲਈ ਇਕ ਤੇਜ਼ ਵੀਜ਼ਾ ਸੇਵਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਗ੍ਰਹਿ ਦਫਤਰ ਨੇ ਕਿਹਾ ਕਿ ਪੋਲੈਂਡ ਦੇ ਰਜ਼ੇਜ਼ੋ 'ਚ ਇਕ ਨਵਾਂ ਪੌਪ-ਅੱਪ ਵੀਜ਼ਾ ਐਪਲੀਕੇਸ਼ਨ ਸੈਂਟਰ ਵੀ ਖੋਲ੍ਹਿਆ ਗਿਆ ਹੈ ਤੇ ਅਗਲੇ ਹਫਤੇ ਤੋਂ ਇਸ ਖੇਤਰ 'ਚ ਵੀਜ਼ਾ ਮੁਲਾਕਾਤਾਂ ਦੀ ਸੰਯੁਕਤ ਕੁੱਲ ਸੰਖਿਆ 6,000 ਹੋ ਜਾਵੇਗੀ।