ਪੰਜਾਬੀਆਂ ਦੀ ਇਸ ਕਰਤੂਤ ਕਾਰਨ ਬੰਦ ਹੋ ਸਕਦੈ ਪੰਜਾਬੀਆਂ ਲਈ UK ਦਾ ਵੀਜ਼ਾ

by mediateam

ਲੰਡਨ ਡੈਸਕ (Vikram Sehajpal) : ਯੂਕੇ ਤੋਂ ਖ਼ਬਰ ਆ ਰਹੀ ਹੈ ਕਿ ਪੜ੍ਹਨ ਦੇ ਚੱਕਰ 'ਚ ਗਏ ਪੰਜਾਬੀ ਵਿਦਿਆਰਥੀ ਵੱਡੀ ਗਿਣਤੀ 'ਚ ਉਥੋਂ ਫਰਾਰ ਹੋ ਗਏ ਹਨ। ਉਨ੍ਹਾਂ ਦੀ ਇਸ ਹਰਕਤ ਕਾਰਨ ਯੂਕੇ ਪੰਜਾਬੀ ਵਿਦਿਆਰਥੀਆਂ ਨੂੰ ਵੀਜ਼ਾ ਦੇਣਾ ਬੰਦ ਕਰ ਸਕਦਾ ਹੈ। ਪੰਜਾਬ ਦੇ ਟਰੈਵਲ ਏਜੰਟਾਂ ਦੇ ਕਾਰਨਾਮੇ ਕਾਰਨ ਯੂਕੇ ਦੇ ਕਰੀਬ ਅੱਧਾ ਦਰਜਨ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਲਾਇਸੰਸ ਰੱਦ ਹੋ ਸਕਦੇ ਹਨ। ਇਹ ਅਜਿਹੀ ਸਿੱਖਿਆ ਸੰਸਥਾਵਾਂ ਹਨ ਜਿੱਥੇ ਪੰਜਾਬ ਤੋਂ ਪੜ੍ਹਨ ਗਏ ਕਰੀਬ 3 ਹਜ਼ਾਰ ਵਿਦਿਆਰਥੀ ਪੜ੍ਹਾਈ ਛੱਡ ਕੇ ਗਾਇਬ ਹੋ ਗਏ ਹਨ। 

ਇਸ ਕਾਰਨ ਉਥੇ ਹਫੜਾ ਦਫੜੀ ਦਾ ਮਾਹੌਲ ਹੈ ਅਤੇ ਬ੍ਰਿਟਿਸ਼ ਦੂਤਘਰ ਇਸ ਗੱਲ ਤੋਂ ਚਿੰਤਤ ਹੋ ਗਿਆ ਕਿ ਪੰਜਾਬ ਦੇ ਟਰੈਵਲ ਏਜੰਟਾਂ ਨੇ ਇੱਕ ਵਾਰ ਮੁੜ ਉਨ੍ਹਾ ਦੇ ਸਿਸਟਮ ਵਿਚ ਛੇਕ ਕਰਕੇ 3 ਹਜ਼ਾਰ ਬੱਚੇ ਯੂਕੇ ਵਿਚ ਪਹੁੰਚਾ ਦਿੱਤੇ ਜਿਨ੍ਹਾਂ ਦਾ ਮਕਸਦ ਸਟੱਡੀ ਕਰਨਾ ਨਹੀਂ ਬਲਕਿ ਉਥੇ ਵਸਣਾ ਸੀ। ਯੂਕੇ ਨੇ ਇਸੇ ਸਾਲ ਸਟੱਡੀ ਵੀਜ਼ਾ ਓਪਨ ਕੀਤਾ ਸੀ। ਉਨ੍ਹਾਂ ਨੇ ਸਟੱਡੀ ਵੀਜ਼ੇ ਦੇ ਲਈ ਯੂਕੇ ਵਲੋਂ ਇੰਨੀ ਰਾਹਤ ਦਿੱਤੀ ਗਈ ਸੀ ਕਿ ਉਥੇ ਜਾਣ ਦੇ ਲਈ ਕੋਈ ਆਈਲੈਟਸ ਦੀ ਜ਼ਰੂਰਤ ਨਹੀਂ ਸੀ।

ਯੂਕੇ ਦੇ ਜੀਸੀਯੂ, ਮਿਡਲਸੇਕਸ, ਵੋਲਵਰਹੈਂਪਟਨ ਅਤੇ ਬਾਲਟਨ ਯੂਨੀਵਰਸਿਟੀ ਜਿਹੀ ਸਿੱਖਿਆ ਸੰਸਥਾਵਾਂ ਨੇ ਸਟੱਡੀ ਵੀਜ਼ਾ ਜਾਰੀ ਕੀਤਾ ਸੀ। ਪੰਜਾਬ ਦੇ ਨੌਜਵਾਨਾਂ ਨੂੰ ਯੂਕੇ ਜਾਣ ਦਾ ਚਸਕਾ ਹੈ। ਏਜੰਟਾਂ ਨੇ ਉਥੇ ਅਪਣੀ ਖੇਡ ਦਿਖਾਈ। ਉਨ੍ਹਾਂ ਨੇ ਅਜਿਹੇ ਨੌਜਵਾਨਾਂ ਨੂੰ ਲੱਭ ਲਿਆ, ਜਿਨ੍ਹਾਂ ਦਾ ਮਕਸਦ ਸਟੱਡੀ ਨਾ ਹੋ ਕੇ ਸਿਰਫ ਯੂਕੇ ਪੁੱਜਣਾ ਸੀ। ਯੂਕੇ ਨੇ ਵੀ ਦਿਲ ਖੋਲ੍ਹ ਕੇ ਵੀਜ਼ਾ ਦਿੱਤਾ ਅਤੇ ਵਿਦਿਆਰਥੀਆਂ ਦਾ ਵੈਲਕਮ ਕੀਤਾ। ਉਥੇ ਦੀ ਸਿੱਖਿਆ ਸੰਸਥਾਵਾਂ ਨੂੰ ਇਹ ਭਿਣਕ ਤੱਕ ਨਹੀਂ ਲੱਗੀ ਕਿ ਜਿਨ੍ਹਾਂ ਨੂੰ ਦਾਖ਼ਲਾ ਦੇ ਰਹੇ ਹਨ, ਉਨ੍ਹਾਂ ਦਾ ਮਕਸਦ ਸਟੱਡੀ ਨਹੀਂ ਹੈ।

More News

NRI Post
..
NRI Post
..
NRI Post
..