ਯੂਕਰੇਨ ਨੇ ਹਵਾਈ ਸਰਹੱਦ ਬੰਦ ਕੀਤੀ, ਏਅਰ ਇੰਡੀਆ ਦਾ ਜਹਾਜ਼ ਅੱਧ ਵਿਚਕਾਰ ਪਰਤਿਆ

by jaskamal

ਨਿਊਜ਼ ਡੈਸਕ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕੀਵ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ 24 ਫਰਵਰੀ ਦੀ ਸਵੇਰੇ ਅੱਧ ਵਿਚਕਾਰ ਵਾਪਸ ਆ ਗਈ ਹੈ। ਕਾਰਨ ਇਹ ਹੈ ਕਿ ਯੂਕਰੇਨ ਨੇ ਸਾਰੀਆਂ ਵਪਾਰਕ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਕਰੀਬ ਦੋ ਘੰਟੇ ਦੀ ਉਡਾਣ ਤੋਂ ਬਾਅਦ ਇਹ ਜਹਾਜ਼ ਈਰਾਨ ਦੀ ਸਰਹੱਦ 'ਤੇ ਸੀ। ਫਿਰ ਇਸ ਉਡਾਣ ਦੇ ਪਾਈਲਟਾਂ ਨੂੰ ਯੂਕਰੇਨ ਵੱਲੋਂ ਆਪਣਾ ਹਵਾਈ ਖੇਤਰ ਬੰਦ ਕੀਤੇ ਜਾਣ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਏਅਰ ਇੰਡੀਆ ਦੀ ਫਲਾਈਟ ਕੀਵ ਪਰਤ ਆਈ। ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਇਸ ਹਫਤੇ ਏਅਰ ਇੰਡੀਆ ਦੀ ਇਹ ਦੂਜੀ ਫਲਾਈਟ ਸੀ।

ਏਅਰ ਇੰਡੀਆ ਦੇ ਏਆਈ-1947 ਜਹਾਜ਼ ਨੇ ਸਵੇਰੇ 7.30 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਤੇ ਦੋ ਘੰਟੇ ਬਾਅਦ ਈਰਾਨ ਦੀ ਸਰਹੱਦ 'ਤੇ ਪਹੁੰਚ ਗਿਆ। ਮੰਗਲਵਾਰ ਨੂੰ ਏਅਰ ਇੰਡੀਆ ਕਿਯੇਵ ਤੋਂ 242 ਭਾਰਤੀਆਂ ਨੂੰ ਵਾਪਸ ਲਿਆਇਆ, ਜਿਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਸਨ।