ਯੂਕ੍ਰੇਨ ਨੇ ਖੇਰਸਾਨ ‘ਤੇ ਕੀਤਾ ਕਬਜ਼ਾ!

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੁਕ੍ਰੇਨੀ ਫੋਜਾਂ ਨੇ ਖੇਰਸਾਨ 'ਤੇ ਫਿਰ ਕਬਜ਼ਾ ਕਰ ਲਿਆ ਹੈ। ਇਸ ਕਾਰਨ ਰੂਸ ਨੂੰ ਸਭ ਤੋਂ ਵੱਡੀ ਹਾਰ ਮਿਲੀ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ । ਉਨ੍ਹਾਂ ਨੇ ਕਿਹਾ ਅਸੀਂ ਖੇਰਸਾਨ ਨੂੰ ਵਾਪਸ ਲਿਆ ਰਹੇ ਹਾਂ। ਰਾਈਟਰਜ਼ ਵਲੋਂ ਤਸਦੀਕ ਕੀਤੇ ਗਏ ਵੀਡੀਓ 'ਚ ਕਾਫੀ ਲੋਕ ਖੇਰਸਾਨ ਸ਼ਹਿਰ ਦੇ ਕੇਦਰੀ ਚੋਕ 'ਚ ਜਿੱਤ ਦੇ ਜੈਕਾਰੇ ਲਗਾਉਂਦੇ ਵੇਖੇ ਗਏ ਹਨ। ਇਕ ਤਸਵੀਰ ਸਾਹਮਣੇ ਆਈ ਸੀ ਜਿਸ 'ਚ ਰੂਸੀ ਸੈਨਿਕ ਆਪਣੀ ਵਰਦੀ ਤੇ ਹਥਿਆਰ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਆਪਣੀ ਮੌਤ ਦਾ ਡਰ! ਇਸ ਲਈ ਕਿਹਾ ਜਾ ਰਿਹਾ ਪੁਤਿਨ G 20 ਸੰਮੇਲਨ 'ਚ ਸ਼ਾਮਲ ਨਹੀ ਹੋਣਗੇ।