ਯੂਕਰੇਨ ਦਾ ਦਾਅਵਾ; ਰੂਸ ਨਾਲ ਕੱਲ੍ਹ ਹੋਵੇਗੀ ਅਗਲੇ ਦੌਰ ਦੀ ਗੱਲਬਾਤ

by jaskamal

ਨਿਊਜ਼ ਡੈਸਕ : ਯੂਕਰੇਨ ਦੇ ਅਧਿਕਾਰੀ ਦਵਿਦ ਅਰਖਾਮੀਆ ਨੇ ਦੱਸਿਆ ਕਿ ਰੂਸ ਤੇ ਯੂਕਰੇਨ ਦਰਮਿਆਨ ਅਗਲੇ ਦੌਰ ਦੀ ਗੱਲਬਾਤ ਸੋਮਵਾਰ ਨੂੰ ਹੋਵੇਗੀ। ਅਰਖਾਮੀਆ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸਰਵੈਂਟ ਆਫ਼ ਦਿ ਪੀਪਲ ਪਾਰਟੀ ਦੀ ਸੰਸਦ ਪਾਰਟੀ ਦੇ ਮੁੱਖੀ ਅਤੇ ਰੂਸ ਨਾਲ ਗੱਲਬਾਤ ਲਈ ਦੇਸ਼ ਦੇ ਵਫ਼ਦ ਦੇ ਮੈਂਬਰ ਹਨ।

ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਤੀਸਰੇ ਦੌਰ ਦੀ ਗੱਲਬਾਤ ਹੋਵੇਗੀ ਕਿਉਂਕਿ ਦੋਵੇਂ ਪੱਖ ਜੰਗਬੰਦੀ ਤੇ ਆਮ ਨਾਗਰਿਕਾਂ ਲਈ ਸੁਰੱਖਿਅਤ ਮਾਰਗ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਇਸ ਸਮੇਂ ਅਜਿਹਾ ਕੁਝ ਨਹੀਂ ਹੈ ਕਿ ਜਿਸ ਕਾਰਨ ਰੂਸ 'ਚ ਮਾਰਸ਼ਲ ਲਾਅ ਲਾਗੂ ਕਰਨਾ ਪਵੇ। ਇਸ ਤਰ੍ਹਾਂ ਦੀਆਂ ਉਮੀਦਾਂ ਸਨ ਕਿ ਰੂਸ 'ਚ ਮਾਰਸ਼ਲ ਲਾਅ ਲਾਇਆ ਜਾ ਸਕਦਾ ਹੈ।

More News

NRI Post
..
NRI Post
..
NRI Post
..