ਕਾਫੀ ਲੰਮੇ ਸਮੇ ਬਾਅਦ ਉਮੇਸ਼ ਯਾਦਵ ਦੀ ਹੋਈ ਵਾਪਸੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਹੰਮਦ ਸ਼ੰਮੀ ਦੀ T -20 ਅੰਤਰਰਾਸ਼ਟਰੀ ਟੀਮ ਵਿੱਚ ਵਾਪਸੀ ਨੂੰ ਹੋਰ ਸਮਾਂ ਲੱਗੇਗਾ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਤੋਂ ਪਹਿਲਾ ਕੋਰੋਨਾ ਪਾਜ਼ੇਟਿਵ ਆਇਆ ਸੀ। ਜਿਸ ਤੋਂ ਬਾਅਦ ਸ਼ੰਮੀ ਦੀ ਗੈਰ ਮੌਜੂਦਗੀ ਵਿੱਚ ਉਮੇਸ਼ ਯਾਦਵ ਵਾਈਟ ਬਾਲ ਕ੍ਰਿਕਟ ਵਿੱਚ ਵਾਪਦੀ ਲਈ ਤਿਆਰ ਹਨ ਇੰਗਲੈਂਡ ਵਿੱਚ ਕਾਉਂਟੀ ਕ੍ਰਿਕਟ ਖੇਡਦੇ ਹੋਏ। ਕਵਾਡ ਦੀ ਸੱਟ ਲੱਗਣ ਤੋਂ ਬਾਅਦ ਉਮੇਸ਼ ਐਨ. ਸੀ. ਏ ਵਿੱਚ ਰਿਹਾਬਲਿਟੇਸ਼ਨ ਦੇ ਦੌਰ ਤੋਂ ਗੁਜਰ ਰਹੇ ਹਨ। ਉਸ ਨੂੰ ਫਿੱਟ ਮੰਨਿਆ ਗਿਆ ਹੈ ਤੇ ਚੋਣਕਾਰਾਂ ਨੇ ਅਗਲੇ ਹਫਤੇ ਆਸਟ੍ਰੇਲੀਆ ਖ਼ਿਲਾਫ਼ ਹੋਣ ਵਾਲੀ 3 ਮੈਚਾਂ ਦੀ T - 20 ਕੌਮਾਂਤਰੀ ਲੜੀ ਵਿੱਚ ਉਸ ਨੂੰ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਹੁਣ ਉਮੇਸ਼ ਨੂੰ ਮੋਹਾਲੀ ਵਿੱਚ ਭਾਰਤੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।