ਯੂ.ਐੱਨ.ਜਨਰਲ ਸਕੱਤਰ ਨੇ ਕੀਤੀ ਭਾਰਤੀ ਕੋਰੋਨਾ ਵੈਕਸੀਨ ਦੀ ਸਿਫ਼ਤ

by vikramsehajpal

ਨਿਊਯਾਰਕ(ਦੇਵ ਇੰਦਰਜੀਤ)- ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਦਾ ਟੀਕਾਕਰਣ ਵਿਚ ਅਹਿਮ ਯੋਗਦਾਨ ਰਹੇਗਾ। ਭਾਰਤ ਕੋਲ ਸਾਰੇ ਤਰ੍ਹਾਂ ਦੇ ਸਾਧਨ ਹਨ ਅਤੇ ਦੁਨੀਆ ਦੀ ਟੀਕਾਕਰਣ ਮੁਹਿੰਮ ਵਿਚ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਰਹੇਗੀ। ਭਾਰਤ ਦੀਆਂ ਕੋਸ਼ਿਸ਼ਾਂ ਨਾਲ ਵਿਸ਼ਵ ਟੀਕਾਕਰਣ ਮੁਹਿੰਮ ਸਫ਼ਲ ਹੋ ਸਕੇਗੀ।

ਓਹਨਾ ਦਾ ਕਹਿਣਾ ਸੀ ਕੀ ਕੋਰਨਾ ਵੈਕਸੀਨ ਉਤਪਾਦਨ ਦੇ ਮਾਮਲੇ ਵਿਚ ਭਾਰਤ ਦੁਨੀਆਂ ਤੋਂ ਬਹੁਤ ਅੱਗੇ ਹੈ ਅਤੇ ਗੁਤਾਰੇਸ ਨੇ ਕਿਹਾ ਕਿ ਭਾਰਤ ਦੀ ਵੈਕਸੀਨ ਉਤਪਾਦਨ ਸਮਰੱਥਾ ਦੁਨੀਆ ਵਿਚ ਸਭ ਤੋਂ ਵਧੀਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਦੁਨੀਆ ਇਸ ਦੇ ਫਾਇਦੇ ਨੂੰ ਸਮਝੇਗੀ।