ਚਾਚੇ ਨੇ ਆਪਣੇ ਹੀ ਭਤੀਜੇ ਨੂੰ ਦਿੱਤੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਚਾਚੇ ਬੱਲੀ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਆਪਣੇ ਭਤੀਜੇ ਬੰਟੀ ਦਾ ਨਹਿਰ 'ਚ ਸੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਸ਼ਿਕਾਇਤ 'ਚ ਰਾਮਜੀ ਨੇ ਕਿਹਾ ਉਹ ਮਜ਼ਦੂਰੀ ਕਰਦਾ ਹੈ ਤੇ ਨਹਿਰ ਕਿਨਾਰੇ ਖੇਤਾਂ 'ਚ ਫ਼ਸਲ ਨੂੰ ਪਾਣੀ ਲਗਾ ਰਿਹਾ ਸੀ। ਇਸ ਦੌਰਾਨ ਕਿਸੇ ਵਿਅਕਤੀ ਨੇ ਦੱਸਿਆ ਕਿ ਪੁਲ ਨਹਿਰ ਪਵਾਤ ਕੋਲ 3 ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਹੈ ਤੇ ਉਹ ਆਪਸ 'ਚ ਲੜਾਈ ਕਰ ਰਹੇ ਹਨ ।

ਜਦੋ ਉਸ ਨੇ ਮੌਕੇ 'ਤੇ ਜਾ ਦੇਖਿਆ ਤਾਂ 2 ਵਿਅਕਤੀਆਂ ਨੇ 1 ਨੌਜਵਾਨ ਨੂੰ ਲੱਤਾਂ ਬਾਹਾਂ ਫੜ੍ਹਿਆ ਹੋਇਆ ਸੀ । ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ 'ਚ ਸੁੱਟ ਦਿੱਤਾ । ਪਾਣੀ ਤੇਜ਼ ਹੋਣ ਕਾਰਨ ਉਸ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੂੰ ਬੀਤੀ ਦਿਨੀ ਨਹਿਰ 'ਚੋ ਬੰਟੀ ਦੀ ਲਾਹਸ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।