ਚਾਚੇ ਨੇ ਭਤੀਜੇ ਦਾ ਗੋਲੀਆਂ ਮਾਰ ਕੀਤਾ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਚਾਚੇ ਵਲੋਂ ਆਪਣੇ ਹੀ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਚਾਚੇ ਬਲਜੀਤ ਸਿੰਘ ਨੇ ਉਸ ਦੇ ਭਰਾ ਨੂੰ ਘਰ ਆਉਣ ਲਈ ਕਿਹਾ ਪਰ ਪ੍ਰਭਦਿਆਲ ਆਪਣੇ ਚਾਚੇ ਦੇ ਬੁਲਾਉਣ 'ਤੇ ਨਹੀਂ ਗਿਆ ਸੀ। ਕੁਝ ਸਮੇ ਬਾਅਦ ਬਲਜੀਤ ਸਿੰਘ ਖੁਦ ਹੀ ਉਨ੍ਹਾਂ ਦੇ ਘਰ ਚੱਲ ਗਿਆ ਤੇ ਉਸ ਨੇ ਕਿਹਾ ਕਿ ਮੇਰੇ ਘਰ ਕੁਝ ਰਿਸ਼ਤੇਦਾਰ ਆਏ ਹਨ। ਇਸ ਲਈ ਉਹ ਉਸ ਨੇ ਨਾਲ ਚਲੇ ਪਰ ਜਦੋ ਪ੍ਰਭਦਿਆਲ ਸਿੰਘ ਚਾਚੇ ਘਰ ਗਿਆ ਤਾਂ ਉਥੇ ਕੋਈ ਵੀ ਰਿਸ਼ਤੇਦਾਰ ਨਹੀਂ ਸੀ।

ਜਦੋ ਕੁਝ ਸਮੇ ਬਾਅਦ ਪ੍ਰਭਦਿਆਲ ਦੀ ਮਾਂ ਨੇ ਉਸ ਨੂੰ ਘਰ ਬੁਲਾਇਆ ਤਾਂ ਉਸ ਦੇ ਚਾਚੇ ਨੇ ਕਿਹਾ ਉਹ ਆਪ ਹੀ ਭੇਜ ਦੇਵੇਗਾ। ਜਦੋ ਪ੍ਰਭਦਿਆਲ ਸਿੰਘ ਆਪਣੇ ਘਰ ਚਲਾ ਤਾਂ ਉਸ ਦੇ ਚਾਹੇ ਨੇ ਉਸ ਨੂੰ ਗੋਲੀ ਮਾਰ ਦਿੱਤੀ । ਗੋਲੀ ਦਾ ਆਵਾਜ ਸੁਣ ਕੇ ਜਦੋ ਪ੍ਰਭਦਿਆਲ ਸਿੰਘ ਦਾ ਪਰਿਵਾਰ ਪਹੁੰਚਿਆ ਤਾਂ ਦੇਖਿਆ ਪ੍ਰਭਦਿਆਲ ਦੇ ਗੋਲੀ ਲੱਗੀ ਹੋਈ ਸੀ।ਗੋਲੀ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਵਿਆਹ ਢਾਈ ਮਹੀਨੇ ਪਹਿਲਾ ਹੀ ਹੋਇਆ ਸੀ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਚਾਚਾ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ।