ਨਿਊਜ਼ ਡੈਸਕ : ਬੇਰੁਜ਼ਗਾਰ ਨੌਜਵਾਨ ਜਿਨ੍ਹਾਂ ਦੀ ਪੁਲਿਸ 'ਚ ਭਰਤੀ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਪਰ ਉਨ੍ਹਾਂ ਦੀ ਜੁਆਇਨਿੰਗ ਨਹੀਂ ਹੋ ਰਹੀ, ਜਿਸ ਕਾਰਨ ਉਹ ਬੇਰੁਜ਼ਗਾਰ ਘੁੰਮ ਰਹੇ ਹਨ। ਇਸ ਦੇ ਵਿਰੋਧ ਵਜੋਂ ਉਨ੍ਹਾਂ ਵੱਲੋਂ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਮੰਗਾਂ ਪੂਰੀਆਂ ਕਰਵਾਉਣ ਉਤੇ ਅੜੇ ਹੋਏ ਹਨ। ਧਰਨਾਕਾਰੀਆਂ ਨਾਲ ਗੱਲਬਾਤ ਕਰਨ ਆਈ ਏਆਈਜੀ ਕਮਰਦੀਪ ਕੌਰ ਵੀ ਪੁੱਜੀ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੇ ਅੜੇ ਹੋਏ ਹਨ।
ਪ੍ਰਦਰਸ਼ਨਕਾਰੀਆਂ ਨੇ ਗੱਲਬਾਤ ਦੀ ਅਪੀਲ ਠੁਕਰਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਗੱਲ ਕਰਨੀ ਚਾਹੁੰਦਾ ਹੈ ਤਾਂ ਬੰਦ ਕਮਰੇ 'ਚ ਨਹੀਂ ਸਗੋਂ ਸਾਰਿਆਂ ਦੇ ਵਿਚਕਾਰ ਗੱਲ ਕਰੇ। ਅਸੀਂ ਕਿਸੇ ਨਾਲ ਗੱਲ ਕਰਨ ਨਹੀਂ ਜਾਵਾਂਗੇ। ਪਰ ਬਾਅਦ 'ਚ ਧਰਨਾਕਾਰੀਆਂ ਨੇ ਗੱਲਬਾਤ ਦੀ ਮੰਗ ਮੰਨੀ ਹੈ ਅਤੇ 5 ਲੋਕ ਗੱਲਬਾਤ ਕਰਨ ਲਈ ਜਾਣਗੇ।

