ਭਾਰਤ ‘ਚ ਬੇਰੋਜ਼ਗਾਰੀ ਦਰ 14.45 ਫੀਸਦੀ ਹੋਈ

by vikramsehajpal

ਦਿੱਲੀ (ਦੇਵ ਇੰਦਰਜੀਤ) : ਇਸ ਤੋਂ ਪਹਿਲਾਂ ਪਿਛਲੇ ਸਾਲ ਮਈ 'ਚ ਬੇਰੁਜ਼ਗਾਰੀ ਦੀ ਦਰ 21.73 ਫ਼ੀਸਦੀ ਨਾਲ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਸੀ। ਸੀਐੱਮਆਈਈ ਮੁਤਾਬਕ ਮਾਰਚ 'ਚ ਬੇਰੁਜ਼ਗਾਰੀ ਦਰ 6.5 ਫ਼ੀਸਦੀ ਸੀ ਜੋ ਅਪ੍ਰਰੈਲ 'ਚ ਵਧ ਕੇ 7.97 ਫ਼ੀਸਦੀ ਹੋ ਗਈ। ਕੋਰੋਨਾ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਰੁਜ਼ਗਾਰ ਦੇ ਮੌਕੇ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਘੱਟ ਰਹੇ ਹਨ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਨੋਮੀ ਦੀ ਰਿਪੋਰਟ ਅਨੁਸਾਰ 16 ਮਈ ਨੂੰ ਸਮਾਪਤ ਹੋਏ ਹਫ਼ਤੇ 'ਚ ਬੇਰੁਜ਼ਗਾਰੀ ਦਰ 14.45 ਫ਼ੀਸਦੀ 'ਤੇ ਪੁੱਜ ਗਈ। ਮਈ 'ਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਲਾਕਡਾਊਨ ਦੀ ਵਜ੍ਹਾ ਨਾਲ ਬੇਰੁਜ਼ਗਾਰੀ ਤੇਜ਼ੀ ਨਾਲ ਵਧੀ ਹੈ। ਸੀਐੱਮਆਈਈ ਦੀ ਰਿਪੋਰਟ ਅਨੁਸਾਰ ਨੌਂ ਮਈ ਨੂੰ ਸਮਾਪਤ ਹਫ਼ਤੇ 'ਚ ਬੇਰੁਜ਼ਗਾਰੀ ਦਰ 8.67 ਫ਼ੀਸਦੀ ਸੀ।

ਸੀਐੱਮਆਈਈ ਮੁਤਾਬਕ ਮਾਰਚ 'ਚ ਬੇਰੁਜ਼ਗਾਰੀ ਦਰ 6.5 ਫ਼ੀਸਦੀ ਸੀ ਜੋ ਅਪ੍ਰਰੈਲ 'ਚ ਵਧ ਕੇ 7.97 ਫ਼ੀਸਦੀ ਹੋ ਗਈ। ਮਾਹਿਰਾਂ ਮੁਤਾਬਕ ਸੇਵਾ ਖੇਤਰ ਦੇ ਪੂਰੀ ਤਰ੍ਹਾਂ ਨਾਲ ਠੱਪ ਹੋਣ ਨਾਲ ਬੇਰੁਜ਼ਗਾਰੀ ਦਾ ਪੱਧਰ ਵੱਧ ਰਿਹਾ ਹੈ। ਸ਼ਹਿਰੀ ਖੇਤਰ 'ਚ ਬੇਰੁਜ਼ਗਾਰੀ 'ਚ ਵਾਧੇ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪੇਂਡੂ ਇਲਾਕਿਆਂ 'ਚ ਮਨਰੇਗਾ ਤਹਿਤ ਹੋਣ ਵਾਲੇ ਕੰਮ 'ਚ ਪਿਛਲੇ ਸਾਲ ਮਈ ਦੇ ਮੁਕਾਬਲੇ ਇਸ ਵਰ੍ਹੇ 50 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।