ਜਲੰਧਰ (ਵਿਕਰਮ ਸਹਿਜਪਾਲ) : ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਸੂਬੇ ਦੇ ਨੌਜਵਾਨਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ 'ਤੇ ਹਰ ਘਰ ਇੱਕ ਨੌਕਰੀ ਦਿਤੀ ਜਾਵੇਗੀ, ਪਰ ਸੱਤਾ ਵਿੱਚ ਆ ਕੇ ਇਹ ਦਾਅਵੇ ਕਿਥੇ ਹਵਾ ਹੋ ਗਏ? ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਕੇਵਲ ਦੁਆਬਾ ਖੇਤਰ ਅਜਿਹਾ ਹੈ ਜਿਥੇ ਸੂਬੇ ਭਰ ਵਿਚੋਂ ਅਨੇਕਾਂ ਲੋਕ ਵਿਦੇਸ਼ ਦੀ ਧਰਤੀ 'ਤੇ ਹਨ।
ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਵਿਚ ਰੁਜ਼ਗਾਰ ਦੀ ਵਿਵਸਥਾ ਸਮੇਂ ਦੀਆਂ ਸਰਕਾਰਾਂ ਵਲੋਂ ਨਹੀਂ ਕੀਤੀ ਗਈ। ਅੱਜ ਪੰਜਾਬ 'ਚ ਕਈ ਨੌਜਵਾਨ ਵਿਦੇਸ਼ ਜਾਣ ਲਈ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਖੜ੍ਹੇ ਹਨ।



