ਮੰਦਭਾਗੀ ਘਟਨਾ : 2 ਸਕੀਆਂ ਭੈਣਾਂ ਨੇ ਫਾਹਾ ਲੱਗਾ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲਾਰੈਂਸ ਰੋਡ ਕੋਲ ਇੱਕ ਘਰ ਦੇ ਕਮਰੇ ਅੰਦਰ 2 ਸਕੀਆਂ ਭੈਣਾਂ ਨੇ ਪੱਖੇ ਨਾਲ ਫਾਹਾ ਲੱਗਾ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਮੌਤ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ ਹੈ । ਮ੍ਰਿਤਕ ਭੈਣਾਂ ਦੀ ਪਛਾਣ ਜੋਤੀ ਤੇ ਸੀਮਾ ਦੇ ਰੂਪ 'ਚ ਹੋਈ ਹੈ। ਜਾਂਚ ਦੌਰਾਨ ਪੁਲਿਸ ਨੂੰ ਦੋਵਾਂ ਕੋਲੋਂ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ 'ਚ ਉਨ੍ਹਾਂ ਦੇ ਮਾਂ ਦੇ ਬਿਮਾਰ ਹੋਣ ਦੀ ਗੱਲ ਕਹਿ ਹੈ। ਉਨ੍ਹਾਂ ਨੇ ਸੁਸਾਈਡ ਨੋਟ 'ਚ ਲਿਖਿਆ ਕਿ : ਮਾਂ ਕਾਫੀ ਬਿਮਾਰ ਹੈ ਤੇ ਹੁਣ ਸਾਡੇ ਕੋਲੋਂ ਸਹਿਣ ਨਹੀ ਹੁੰਦਾ ਹੈ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।