ਮੰਦਭਾਗੀ ਖ਼ਬਰ : 13 ਸਾਲਾਂ ਬਾਈਕ ਰੇਸਰ ਦੀ ਰੇਸਿੰਗ ਦੌਰਾਨ ਗਈ ਜਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਬੈਂਗਲੁਰੂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 13 ਸਾਲਾਂ ਬਾਈਕ ਰੇਸਰ ਸ਼੍ਰੇਅਸ ਹਰੀਸ਼ ਦੀ ਰੇਸਿੰਗ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਸ਼੍ਰੇਅਸ ਹਰੀਸ਼ ਮਦਰਾਸ ਇੰਟਰਨੈਸ਼ਨਲ ਸਰਕਟ ਤੇ ਇੰਡੀਅਨ ਨੈਸ਼ਨਲ ਮੋਟਰਸਾਈਕਲ ਰੇਸਿੰਗ ਚੈਂਪੀਅਨਸ਼ਿਪ ਦੇ ਰਾਊਂਡ 3 'ਚ ਰੇਸ ਕਰਦੇ ਹੋਏ ਹਾਦਸੇ ਦੀ ਚਪੇਟ 'ਚ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਤੋਂ ਬਾਅਦ ਪ੍ਰਮੋਟਰਾਂ ਵਲੋਂ ਰੇਸਿੰਗ ਈਵੈਂਟ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਸ਼੍ਰੇਅਸ ਦਾ ਜਨਮ 2010 'ਵਿ'ਚ ਹੋਇਆ ਸੀ ਤੇ ਉਹ ਕਾਫ਼ੀ ਸਮੇ ਤੋਂ ਰੇਸ ਕਰ ਰਹੇ ਸਨ। 10 ਦਿਨ ਪਹਿਲਾਂ ਹੀ ਉਸ ਨੇ ਆਪਣਾ 13ਵਾਂ ਜਨਮਦਿਨ ਮਨਾਇਆ ਸੀ ।

More News

NRI Post
..
NRI Post
..
NRI Post
..