ਮੰਦਭਾਗੀ ਖ਼ਬਰ : ਅਮਰੀਕਾ ‘ਚ ਪਹਾੜ ਤੋਂ ਡਿੱਗਣ ਕਾਰਨ 21 ਸਾਲਾਂ ਨੌਜਵਾਨ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਓਰੇਗਨ ਦੇ ਕੈਸਕੇਡ ਪਹਾੜਾਂ 'ਚ ਨੋਰਥ ਸਿਸਟਰ ਕੋਲ ਪਹਾੜ ਤੋਂ ਡਿੱਗਣ ਕਾਰਨ 21 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਪੁਲਿਸ ਨੂੰ ਅੱਜ ਮਿਲੀ ਹੈ, ਹਾਲਾਂਕਿ ਉਸ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ । ਇਸ ਖ਼ਬਰ ਨਾਲ ਪਰਿਵਾਰਿਕ ਮੈਬਰਾਂ ਦਾ ਰੋ- ਰੋ ਬੁਰਾ ਹਾਲ ਹੈ । ਨੌਜਵਾਨ ਦੀ ਪਛਾਣ ਜੋਏਲ ਟਰਾਂਬੀ ਦੇ ਰੂਪ 'ਚ ਹੋਈ ਹੈ। ਜੋਏਲ ਨੂੰ ਬਾਹਰ ਘੁੰਮਣਾ ਬਹੁਤ ਪਸੰਦ ਸੀ । ਜਾਣਕਾਰੀ ਅਨੁਸਾਰ ਨੋਰਥ ਸਿਸਟਰ ਦੀ 3.074 ਮੀਟਰ ਤੱਕ ਦੀ ਉਚਾਈ ਹੈ। ਬੀਤੀ ਦਿਨੀਂ ਜੋਏਲ ਆਪਣੀ ਪ੍ਰੇਮਿਕਾ ਨਾਲ ਪਹਾੜ 'ਤੇ ਚੜ੍ਹਦੇ ਸਮੇ 150 ਮੀਟਰ ਹੇਠਾਂ ਡਿੱਗਾ ਤੇ ਗੰਭੀਰ ਜਖ਼ਮੀ ਹੋ ਗਿਆ। ਉਸ ਦੀ ਪ੍ਰੇਮਿਕਾ ਨੂੰ ਵੀ ਨਹੀ ਪਤਾ ਲੱਗਾ ਕਿ ਜੋਏਲ ਕਿੱਥੇ ਡਿੱਗਿਆ। ਬਚਾਅ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।