ਮੰਦਭਾਗੀ ਖ਼ਬਰ : ਕੈਨੇਡਾ ‘ਚ ਭਿਆਨਕ ਸੜਕ ਹਾਦਸੇ ਦੌਰਾਨ 32 ਸਾਲਾ ਪੰਜਾਬੀ ਨੌਜਵਾਨ ਦੀ ਹੋਈ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭਿਆਨਕ ਸੜਕ ਹਾਦਸੇ ਵਿੱਚ 32 ਸਾਲਾ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਦਵਿੰਦਰ ਸਿੰਘ ਟਰੱਕ ਡਰਾਈਵਰ ਸੀ। ਇਹ ਹਾਦਸਾ ਕੈਨੇਡਾ ਦੇ ਕੈਮਲੂਪਸ 'ਚ ਵਾਪਰਿਆ ਹੈ। ਦਵਿੰਦਰ ਸਿੰਘ ਰੋਜ਼ੀ - ਰੋਟੀ ਲਈ ਕੈਨੇਡਾ ਆਇਆ ਸੀ । ਜਾਣਕਾਰੀ ਅਨੁਸਾਰ ਦਵਿੰਦਰ ਆਪਣਾ ਟਰੱਕ ਰਸਤੇ 'ਚ ਰੋਕ ਕੇ ਕੋਫੀ ਲੈਣ ਲਈ ਸੜਕ ਪਾਰ ਕਰ ਰਿਹਾ ਸੀ । ਇਸ ਦੌਰਾਨ ਹੀ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਤ 'ਤੇ ਹੀ ਮੌਤ ਹੋ ਗਈ । ਇਸ ਘਟਨਾ ਨਾਲ ਮ੍ਰਿਤਕ ਦਵਿੰਦਰ ਸਿੰਘ ਦੇ ਪਿੰਡ ਨੂਰਪੁਰ ਜ਼ਿਲ੍ਹਾ ਕਪੂਰਥਲਾ 'ਚ ਸੋਗ ਦੀ ਲਹਿਰ ਛਾ ਗਈ ਹੈ।