ਮੰਦਭਾਗੀ ਖ਼ਬਰ : ਪਿਆਰ ‘ਚ ਧੋਖਾ ਮਿਲਣ ‘ਤੇ ਕੁੜੀ ਨੇ ਚੁੱਕਿਆ ਇਹ ਖੌਫ਼ਨਾਕ ਕਦਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਹਾਲੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਕੁੜੀ ਨੇ ਪਿਆਰ ਵਿੱਚ ਧੋਖਾ ਮਿਲਣ 'ਤੇ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਗੈਵੀ ਦੇ ਰੂਪ 'ਚ ਹੋਈ ਹੈ। ਸ਼ਿਕਾਇਤ 'ਚ ਕਮਲਦੀਪ ਸਿੰਘ ਨੇ ਕਿਹਾ ਉਸ ਦੀ ਵੱਡੀ ਭਰਨ ਜਸਵੀਰ ਕੌਰ ਕਈ ਸਾਲ ਤੋਂ ਮੋਹਾਲੀ ਰਹਿ ਰਹੀ ਸੀ । ਉਹ ਉੱਥੇ ਬਿਊਟੀ ਪਾਰਲਰ ਤੇ ਸ਼ੂਟਿੰਗ ਦਾ ਕੰਮ ਕਰਦੀ ਸੀ । ਬੀਤੀ ਦਿਨੀਂ ਜਸਵੀਰ ਦੇ ਦੋਸਤਾਂ ਦਾ ਫੋਨ ਆਇਆ ਕਿ ਜਸਵੀਰ ਬੀਮਾਰ ਹੈ ਤੇ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਨ। ਕੁਝ ਸਮੇ ਬਾਅਦ ਪਤਾ ਲੱਗਾ ਕਿ ਜਸਵੀਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਉੱਥੇ ਉਸ ਨੂੰ ਉਸ ਦੀ ਮਾਸੀ ਦੀ ਕੁੜੀ ਨੇ ਦੱਸਿਆ ਕਿ ਉਸ ਨੂੰ ਜਸਵੀਰ ਦਾ ਫੋਨ ਆਇਆ ਸੀ ਤੇ ਉਹ ਕਹਿ ਰਹੀ ਸੀ ਕਿ ਗੈਵੀ ਨੇ ਉਸ ਨੂੰ ਧੋਖਾ ਦਿੱਤਾ ਹੈ। ਉਸ ਨੇ ਹੁਣ ਤੱਕ ਵਿਆਹ ਕਰਵਾਉਣ ਦਾ ਭਰੋਸਾ ਦੇ ਕੇ ਉਸ ਨੂੰ ਕਿਤੇ ਹੋਰ ਵਿਆਹ ਕਰਨ ਨਹੀਂ ਦਿੱਤਾ ਤੇ ਹੁਣ ਜਦੋ ਉਸ ਨੂੰ ਵਿਆਹ ਲਈ ਕਿਹਾ ਤਾਂ ਉਸ ਨੇ ਮਨ੍ਹਾਂ ਕਰ ਦਿੱਤਾ। ਕੁਝ ਸਮੇ ਬਾਅਦ ਪਤਾ ਲੱਗਾ ਕਿ ਜਸਵੀਰ ਕੌਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਜਸਵੀਰ ਦੇ ਪਿਤਾ ਨੇ ਇਸ ਨੂੰ ਖ਼ੁਦਕੁਸ਼ੀ ਨਹੀ ਕਤਲ ਦੱਸਿਆ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।