ਮੰਦਭਾਗੀ ਖ਼ਬਰ : 5 ਦਿਨਾਂ ਤੋਂ ਲਾਪਤਾ ਭਾਰਤੀ ਵਿਦਿਆਰਥੀ ਦੀ ਮਿਲੀ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 5 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਅੱਜ ਹਾਈਵੇਅ ਕੋਲੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਮ੍ਰਿਤਕ ਨੌਜਵਾਨ ਗੁਜਰਾਤ ਨਾਲ ਸਬੰਧਤ ਭਾਰਤੀ ਵਿਦਿਆਰਥੀ ਹੈ । ਪੁਲਿਸ ਨੂੰ 5 ਦਿਨਾਂ ਤੋਂ ਲਾਪਤਾ 20 ਸਾਲਾਂ ਵਿਦਿਆਰਥੀ ਦੀ ਲਾਸ਼ ਮੈਨੀਟੋਬਾ ਸੂਬੇ ਵਿੱਚ ਬਰੈਂਡਨ ਸ਼ਹਿਰ ਤੋਂ ਪੂਰਬ ਵੱਲ ਅਸਨੀਬੋਈਨ ਨਦੀ ਤੇ ਹਾਈਵੇਅ ਕੋਲੋਂ ਮਿਲੀ ਹੈ ।ਵਿਦਿਆਰਥੀ ਦੀ ਪਛਾਣ ਵਿਸ਼ੇ ਪਟੇਲ ਦੇ ਰੂਪ 'ਚ ਹੋਈ ਹੈ। ਪਰਿਵਾਰਿਕ ਮੈਬਰਾਂ ਵਲੋਂ ਪਿਛਲੇ ਦਿਨੀਂ ਹੀ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਾਰਵਾਈ ਗਈ ਸੀ। ਪਰਿਵਾਰਿਕ ਮੈਬਰਾਂ ਨੂੰ ਭਾਲ ਕਰਦੇ ਹੋਏ ਉਸ ਦੇ ਕੱਪੜੇ ਬਰਾਮਦ ਹੋਏ। ਜਿਸ ਤੋਂ ਬਾਅਦ ਉਸ ਦੀ ਲਾਸ਼ ਨਦੀ ਦੇ ਕੋਲ ਹਾਈਵੇਅ 'ਤੇ ਮਿਲੀ। ਮ੍ਰਿਤਕ ਵਿਸ਼ੇ ਅਸਨੀਬੋਈਨ ਕਮਿਊਨਿਟੀ ਕਾਲਜ ਦਾ ਵਿਦਿਆਰਥੀ ਸੀ ਤੇ ਦਿਨਾਂ ਤੋਂ ਲਾਪਤਾ ਸੀ ।ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।