ਮੰਦਭਾਗੀ ਖ਼ਬਰ : ਨਸ਼ੇ ਨੇ ਲਈ ਇਕੋ ਪਿੰਡ ਦੇ 3 ਨੌਜਵਾਨਾਂ ਦੀ ਜਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ 3 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਮੁੰਨਾ , ਮੀਸਾ ਤੇ ਮਨੀ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਨਸ਼ੇ ਨਾਲ ਮਰਨ ਵਾਲੇ ਮੁੰਨਾ ਦੀ ਪਿੰਡ ਗੰਨਾ 'ਚ ਤੀਜੀ ਮੌਤ ਹੈ । ਉਸ ਤੋਂ ਪਹਿਲਾਂ ਨਸ਼ੇ ਨਾਲ ਮੀਸਾ ਤੇ ਮਨੀ ਦੀ ਮੌਤ ਹੋਈ ਸੀ ।ਪਿੰਡ ਵਾਸੀਆਂ ਨੇ ਕਿਹਾ ਸਾਰੇ ਨੌਜਵਾਨ ਇੱਕ -ਦੂਜੇ ਦੇ ਨਸ਼ੇ ਦਾ ਟੀਕਾ ਲਾਉਣ ਕਾਰਨ ਏਡਜ਼ ਦੇ ਸ਼ਿਕਾਰ ਹੋ ਗਏ ਹਨ । ਜਾਣਕਾਰੀ ਅਨੁਸਾਰ ਪਿਛਲੇ ਇੱਕ ਹਫਤੇ 'ਚ ਪਿੰਡ ਗੰਨਾ ਵਿੱਚ 3 ਨੌਜਵਾਨਾਂ ਦੀ ਨਸ਼ੇ ਕਾਰਨ ਜਾਨ ਚੱਲੀ ਗਈ ਹੈ । 1 ਹਫਤੇ ਵਿੱਚ 3 ਨੌਜਵਾਨ ਦੀ ਨਸ਼ੇ ਕਾਰਨ ਮੌਤ ਤੋਂ ਪਿੰਡ ਵਾਸੀਆਂ 'ਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਮ੍ਰਿਤਕਾਂ 'ਚ 2 ਨੌਜਵਾਨ ਵਿਆਹੇ ਹੋਏ ਸਨ ,ਜਿਸ ਦੀ ਅੱਜ ਮੌਤ ਹੋਈ ,ਉਸ ਦੇ 2 ਕੁੜੀਆਂ ਵੀ ਹਨ। ਦੱਸ ਦਈਏ ਕਿ ਤਿੰਨੋ ਨੌਜਵਾਨ ਏਡਜ਼ ਦੇ ਸ਼ਿਕਾਰ ਹੋ ਚੁੱਕੇ ਸਨ ।ਉੱਥੇ ਹੀ ਪਿੰਡ ਦੇ ਕੁਝ ਹੋਰ ਨੌਜਵਾਨ ਹਨ, ਜੋ ਮਰਨ ਦੇ ਕੰਢੇ 'ਤੇ ਖੜ੍ਹੇ ਹਨ, ਜੋ ਕਿ ਏਡਜ਼ ਨਾਲ ਪੀੜਤ ਹਨ ।