ਮੰਦਭਾਗੀ ਖ਼ਬਰ : ਨਸ਼ੇ ਦੀ ਓਵਰਡੋਜ਼ ਕਾਰਨ 2 ਬੱਚਿਆਂ ਦੇ ਪਿਤਾ ਦੀ ਮੌਤ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਬੱਚਿਆਂ ਦੇ ਪਿਤਾ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਯੁੱਧਵੀਰ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪਿਤਾ ਅਜਮੇਰ ਸਿੰਘ ਨੇ ਦੱਸਿਆ ਕਿ ਉਸ ਦਾ ਮੁੰਡਾ ਕਾਫੀ ਸਮੇ ਤੋਂ ਨਸ਼ੇ ਦਾ ਆਦੀ ਹੈ ਤੇ ਮਾਨਸਾ ਕਚਹਿਰੀ ਵਿਖੇ ਕੰਮ ਕਰਦਾ ਸੀ ਪਰ ਉਸ ਦੀ ਲਾਸ਼ ਇੱਕ ਖਾਲੀ ਥਾਂ ਤੋਂ ਮਿਲੀ ਤੇ ਮੌਕੇ ਤੋਂ ਇੱਕ ਟੀਕਾ ਵੀ ਮਿਲਿਆ। ਉਨ੍ਹਾਂ ਨੇ ਕਿਹਾ ਯੁੱਧਵੀਰ ਸਿੰਘ ਨੂੰ ਕੁਝ ਸਮਾਂ ਪਹਿਲਾਂ ਇੱਕ ਨਸ਼ਾ ਛਡਾਊ ਸੈਂਟਰ 'ਚ ਇਲਾਜ਼ ਲਈ ਭਰਤੀ ਹੋਇਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਯੁੱਧਵੀਰ ਸਿੰਘ ਦੀ 2 ਸਾਲਾਂ ਦੀ ਕੁੜੀ ਤੇ 7 ਮਹੀਨਿਆਂ ਦਾ ਮੁੰਡਾ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..