ਮੰਦਭਾਗੀ ਖ਼ਬਰ : ਹੇਮਕੁੰਟ ਯਾਤਰਾ ਦੌਰਾਨ ਬਰਫ਼ ਖਿਸਕਣ ਕਾਰਨ ਮਹਿਲਾ ਸ਼ਰਧਾਲੂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੇਮਕੁੰਟ ਯਾਤਰਾ ਦੌਰਾਨ ਬਰਫ਼ ਖਿਸਕਣ ਕਾਰਨ ਅੰਮ੍ਰਿਤਸਰ ਦੀ ਰਹਿਣ ਵਾਲੀ ਮਹਿਲਾ ਸ਼ਰਧਾਲੂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਮਹਿਲਾ ਦੀ ਲਾਸ਼ ਖੱਡ ਦੇ 300 ਫੁੱਟ ਹੇਠਾਂ ਅਟਲਾਕੋਟੀ ਗਦੇਰੇ 'ਚ ਦੱਬੀ ਹੋਈ ਸੀ । ਸੁਰੱਖਿਆ ਟੀਮ ਵਲੋਂ 3 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਲਾਸ਼ ਨੂੰ ਲੱਭ ਲਿਆ ,ਉਥੇ ਹੀ ਬਰਫ਼ ਖਿਸਕਣ ਨਾਲ ਹੋਏ ਨੁਕਸਾਨ ਕਾਰਨ ਪੈਦਲ ਮਾਰਗ ਨੂੰ ਠੀਕ ਕਰਨ ਤੋਂ ਬਾਅਦ ਅੱਜ ਯਾਤਰਾ ਨੂੰ ਫਿਰ ਸ਼ੁਰੂ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਨੇ ਰਹਿਣ ਵਾਲੇ ਪਰਿਵਾਰ ਦੇ 10 ਮੈਬਰ ਹੇਮਕੁੰਟ ਸਾਹਿਬ ਯਾਤਰਾ ਲਈ ਆਏ ਸਨ । ਇਸ ਦੌਰਾਨ ਧਾਮ ਤੋਂ 2 ਕਿਲੋਮੀਟਰ ਦੂਰੀ ਤੇ ਅਟਲਾਕੋਟੀ ਵਿੱਚ 6 ਮੈਬਰ ਹਿਮਖੰਡ ਦੀ ਲਪੇਟ ਵਿੱਚ ਆ ਆਕੇਖੱਡ ਵਿੱਚ ਡਿੱਗ ਗਏ । ਯਾਤਰੀਆਂ ਨਾਲ 2 ਕੰਡੀ ਸੰਚਾਲਕ ਵੀ ਸਨ । ਉਨ੍ਹਾਂ ਨੇ ਦੁਕਾਨਦਾਰਾਂ ਦੀ ਮਦਦ ਨਾਲ ਜਸਪ੍ਰੀਤ ਸਿੰਘ ਤੇ ਉਨ੍ਹਾਂ ਦੀ ਧੀ ਮਨਸੀਰਤ ਕੌਰ, ਪੁਸ਼ਪਪ੍ਰੀਤ ਕੌਰ ਤੇ ਰਵਨੀਤ ਕੌਰ, ਮਨਪ੍ਰੀਤ ਕੌਰ ਨੂੰ ਖੱਡ 'ਚੋ ਸੁਰੱਖਿਅਤ ਬਾਹਰ ਕੱਢ ਲਿਆ , ਜਦਕਿ ਜਸਪ੍ਰੀਤ ਦੀ ਪਤਨੀ ਕਮਲਜੀਤ ਕੌਰ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਜਵਾਨਾਂ ਵਲੋਂ ਅੱਜ ਸਵੇਰੇ ਕਮਲਜੀਤ ਕੌਰ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ ਹੈ ।