ਮੰਦਭਾਗੀ ਖ਼ਬਰ : ਵਿਆਹੁਤਾ ਨੇ ਸਹੁਰੇ ਘਰ ਕੀਤੀ ਜ਼ਿੰਦਗੀ ਖ਼ਤਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਛੀਵਾੜਾ ਦੇ ਪਿੰਡ ਮੰਡ ਜੋਧਵਾਲ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬੀਤੀ ਰਾਤ ਵਿਆਹੁਤਾ ਪ੍ਰਵੀਨ ਨੇ ਆਪਣੇ ਸਹੁਰੇ ਘਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਮਾਤਾ ਰੇਸ਼ਮ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੀ ਧੀ ਦਾ ਵਿਆਹ 2018 ''ਚ ਪਲਵਿੰਦਰ ਸਿੰਘ ਨਾਲ ਹੋਇਆ ਸੀ। ਉਸ ਦੀ ਧੀ ਦੇ 2 ਧੀਆਂ ਹੋਇਆ ਤੇ ਡੇਢ ਮਹੀਨਾ ਪਹਿਲਾਂ ਹੀ ਉਸ ਦੀ ਤੀਜੀ ਕੁੜੀ ਨੇ ਜਨਮ ਲਿਆ ਸੀ । ਜਿਸ ਦੀ 13 ਦਿਨਾਂ ਬਾਅਦ ਮੌਤ ਹੋ ਗਈ। ਆਪਣੀ ਧੀ ਦੀ ਮੌਤ ਤੋਂ ਬਾਅਦ ਪ੍ਰਵੀਨ ਕੌਰ ਡਿਪ੍ਰੈਸ਼ਨ 'ਚ ਰਹਿਣ ਲੱਗ ਗਈ ਸੀ। ਬੀਤੀ ਦਿਨੀਂ ਉਸ ਦਾ ਪਤੀ ਪਲਵਿੰਦਰ ਸਿੰਘ ਤੇ ਬਾਕੀ ਪਰਿਵਾਰਿਕ ਮੈਬਰ ਆਪਣੇ ਕੰਮ 'ਤੇ ਚਲੇ ਗਏ। ਜਿਸ ਕਾਰਨ ਪ੍ਰਵੀਨ ਕੌਰ ਘਰ ਇੱਕਲੀ ਸੀ। ਸ਼ਾਮ ਦੇ ਸਮੇ ਪ੍ਰਵੀਨ ਕੌਰ ਨੇ ਆਪਣੇ ਘਰ 'ਚ ਫਾਹਾ ਲੈ ਕੇ ਜ਼ਿੰਦਗੀ ਖ਼ਤਮ ਕਰ ਲਈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।