ਮੰਦਭਾਗੀ ਖ਼ਬਰ : ਪਾਣੀ ਦੇ ਵਹਾਅ ਕਾਰਨ ਨਾਬਾਲਿਗ ਰੁੜ੍ਹਿਆ ਪਾਣੀ ‘ਚ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮਾਛੀਵਾੜਾ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਚੱਕੀ ਦਾ ਰਹਿਣ ਵਾਲਾ ਇੱਕ ਨਾਬਾਲਿਗ ਮੁੰਡਾ ਸੁਖਪ੍ਰੀਤ ਸੜਕ ਪਾਰ ਕਰਦੇ ਹੋਏ ਬੁੱਢੇ ਦਰਿਆ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਦੱਸਿਆ ਜਾ ਰਿਹਾ ਇਹ ਨਾਬਾਲਿਗ ਮੁੰਡਾ ਸਵੇਰੇ ਘਰੋਂ ਮੋਟਰਸਾਈਕਲ ਲੈ ਕੇ ਨਿਕਲਿਆ ਤੇ ਜਦੋ ਉਹ ਹਯਾਤਪੁਰ ਵਲੋਂ ਬੁੱਢੇ ਦਰਿਆ ਦੀ ਪੁਲੀ ਪਾਰ ਕਰਨ ਲੱਗਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਸਾਈਡ 'ਤੇ ਲੱਗਾ ਦਿੱਤਾ । ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਮੁੰਡਾ ਪੈਦਲ ਹੀ ਪਾਣੀ ਦੇ ਤੇਜ਼ ਵਹਾਅ ਵਾਲੀ ਸੜਕ 'ਚ ਨਿਕਲ ਕੇ ਦੇਖ ਰਿਹਾ ਸੀ ਕਿ ਉਹ ਇਥੋਂ ਮੋਟਰਸਾਈਕਲ ਤੇ ਲੰਘ ਜਾਵੇਗਾ ਤਾਂ ਅਚਾਨਕ ਹੀ ਉਸ ਦਾ ਪੈਰ ਫਿਸਲ ਗਿਆ । ਨਾਬਾਲਿਗ ਮੁੰਡੇ ਦੀ ਪਛਾਣ ਸੁਖਪ੍ਰਤੀ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਨੇ ਮੌਕੇ 'ਤੇ ਪਹੁੰਚ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਸੁਖਪ੍ਰੀਤ ਆਪਣੇ ਬਜ਼ੁਰਗ ਦਾਦਾ- ਦਾਦੀ ਦਾ ਇਕਲੌਤਾ ਸਹਾਰਾ ਹੈ, ਜੋ ਪੜ੍ਹਾਈ ਨਾਲ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ ।

More News

NRI Post
..
NRI Post
..
NRI Post
..