ਮੰਦਭਾਗੀ ਖ਼ਬਰ : ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਲਬਰਟਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮ੍ਰਿਤਕ ਦੀ ਪਛਾਣ ਜੈਤੇਗ ਸਿੰਘ ਦੇ ਰੂਪ 'ਚ ਹੋਈ ਹੈ ,ਹਾਲਾਂਕਿ ਪੁਲਿਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਨੌਜਵਾਨ ਇੱਥੇ ਨਾਮ ਬਦਲ ਕੇ ਰਹਿ ਰਿਹਾ ਸੀ। ਪੁਲਿਸ ਅਨੁਸਾਰ ਇਹ ਨੌਜਵਾਨ 2022 ਤੋਂ ਕਿਸੇ ਵੱਖਰੇ ਨਾਮ ਹੇਠ ਸੈਨ ਫਰਾਂਸਿਸਕੋ ਬੇ ਏਰੀਆ 'ਚ ਰਹਿ ਰਿਹਾ ਸੀ । ਜੈਤੇਗ ਸਿੰਘ ਰੋਕੀ ਵਿਊ ਕਾਊਂਟੀ ਦੇ ਪੇਂਡੂ ਖੇਤਰ 'ਚ ਬੀਤੀ ਦਿਨੀਂ ਮ੍ਰਿਤਕ ਪਾਇਆ ਗਿਆ ਸੀ । ਜਿਸ ਦੀ ਪੋਸਟਮਾਰਟਮ ਰਿਪੋਰਟ 'ਚ ਕਤਲ ਦੀ ਪੁਸ਼ਟੀ ਹੋਈ ਪਰ ਮੌਤ ਦੇ ਕਾਰਨਾਂ ਦਾ ਹਾਲੇ ਕੁਝ ਪਤਾ ਨਹੀਂ ਲਗ ਸਕਿਆ। ਪੁਲਿਸ ਵਲੋਂ ਮ੍ਰਿਤਕ ਦੀ ਜਾਣਕਾਰੀ ਲਈ ਪਰਿਵਾਰਿਕ ਮੈਬਰਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ ।

More News

NRI Post
..
NRI Post
..
NRI Post
..