ਮੰਦਭਾਗੀ ਖ਼ਬਰ : ਕੈਂਟਰ ਨਾਲ ਰੱਸੀ ਬੰਨ੍ਹ ਡਰਾਈਵਰ ਨੇ ਕੀਤੀ ਖ਼ੁਦਕੁਸ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ BMC ਚੋਂਕ ਕੋਲ ਇੱਕ ਡਰਾਈਵਰ ਨੇ ਆਰਥਿਕ ਤੰਗੀ ਦੇ ਚਲਦੇ ਕੈਂਟਰ ਨਾਲ ਰੱਸੀ ਬੰਨ੍ਹ ਖ਼ੁਦਕੁਸ਼ੀ ਕਰ ਲਈ। ਜਦੋ ਮ੍ਰਿਤਕ ਦੇ ਦੋਸਤਾਂ ਨੇ ਲਾਸ਼ ਦੇਖੀ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਡਰਾਈਵਰ ਦੀ ਪਛਾਣ ਮੰਗਾ ਵਾਸੀ ਮੁੱਧਾ ਦੇ ਰੂਪ 'ਚ ਹੋਈ ਹੈ। ਪੁਲਿਸ ਅਧਿਕਾਰੀ ਰਾਕੇਸ਼ ਨੇ ਦੱਸਿਆ ਕਿ ਜਦੋ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ 'ਤੇ ਜਾ ਦੇਖਿਆ ਤਾਂ ਮੰਗੇ ਦੀ ਲਾਸ਼ ਕੈਂਟਰ ਨਾਲ ਬੰਨ੍ਹੀ ਹੋਈ ਸੀ। ਲਾਸ਼ ਨੂੰ ਉਤਾਰ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋ ਕੋਈ ਵੀ ਸੁਸਾਈਡ ਨੋਟ ਨਹੀ ਮਿਲਿਆ । ਮ੍ਰਿਤਕ ਆਪਣੇ ਪਿੱਛੇ 2 ਧੀਆਂ ਤੇ 1 ਪੁੱਤ ਛੱਡ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਮੰਗਾ ਪਿਛਲੇ ਕਾਫੀ ਸਮੇ ਤੋਂ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਸੀ । ਜਿਸ ਕਾਰਨ ਉਸ ਨੇ ਜੀਵਨ ਲਿਆਲ ਖ਼ਤਮ ਕਰ ਲਈ ।