ਮੰਦਭਾਗੀ ਖ਼ਬਰ : ਝੁਲਾ ਝੂਲਦੇ ਹੋਏ ਬੱਚੇ ਦੀ ਹੋਈ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੰਗਲੁਰੂ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਝੁਲਾ ਝੂਲਦੇ ਹੋਏ ਇੱਕ ਬੱਚੇ ਦੀ ਦਰਦਨਾਕ ਮੌਤ ਹੋ ਗਈ। ਪੁਲਿਸ ਅਨੁਸਾਰ ਇਸ ਘਟਨਾ ਨਾਲ 14 ਸਾਲਾਂ ਮੁੰਡੇ ਦੀ ਮੌਤ ਆਪਣੇ ਘਰ ਦੇ ਕੋਲ ਖੇਡਦੇ ਹੋਏ ਅਚਾਨਕ ਝੂਲੇ ਦੀ ਰੱਸੀ 'ਚ ਫਸਣ ਕਾਰਨ ਹੋ ਗਈ ।ਮ੍ਰਿਤਕ ਦੀ ਪਛਾਣ ਸ਼੍ਰੇਸ਼ਾ ਦੇ ਰੂਪ 'ਚ ਹੋਈ ਹੈ. ਜੋ 8ਵੀਂ ਜਮਾਤ ਦਾ ਵਿਦਿਆਰਥੀ ਸੀ ।ਬੇਲਖਗਡੀ ਤਾਲੁਕ ਦੇ ਮਾਲਵੰਤੀਗੇ ਵਿਖੇ ਆਪਣੇ ਘਰ ਕੋਲ ਖੇਡਦੇ ਹੋਏ ਉਸ ਦੀ ਗਰਦਨ 'ਚ ਰੱਸੀ ਫੜ ਗਈ ਤੇ ਉਸਦੀ ਭੈਣ ਨੇ ਜਦੋ ਉਸ ਨੂੰ ਦੇਖਿਆ ਤੇ ਉਹ ਝੂਲੇ ਤੋਂ ਡਿੱਗ ਗਈ ।ਉਸ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਮਾਪਿਆਂ ਨੂੰ ਦਿੱਤੀ। ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਬੱਚੇ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।