ਮੰਦਭਾਗੀ ਖ਼ਬਰ : ਗਹਿਣੇ ਰੱਖਿਆ ਫੋਨ ਲੈਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਮੁਕਤਸਰ ਸਾਹਿਬ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 4 ਹਜ਼ਾਰ ਵਿੱਚ ਗਹਿਣੇ ਰੱਖਿਆ ਮੋਬਾਈਲ ਲੈਣ ਲਈ ਦੋਸਤਾਂ ਨੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਇੱਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ 25 ਸਾਲਾਂ ਦੋਸਤ ਦਾ ਕਤਲ ਕਰਕੇ ਲਾਸ਼ ਦੇ ਟੁੱਕੜੇ- ਟੁੱਕੜੇ ਕਰਕੇ ਨਾਲੇ 'ਚ ਸੁੱਟ ਦਿੱਤੇ । ਪੁਲਿਸ ਨੇ 4 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਗੁਰਪਿੰਦਰ ਸਿੰਘ ਵਾਸੀ ਭਾਗਸਰ ਦੇ ਰੂਪ 'ਚ ਹੋਈ ਹੈ।

ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਮੁੰਡਾ ਗੁਰਪਿੰਦਰ ਸਿੰਘ ਵਿਆਹਿਆ ਹੋਇਆ ਸੀ ਤੇ ਕਾਫੀ ਦਿਨਾਂ ਤੋਂ ਲਾਪਤਾ ਸੀ। ਅੱਜ ਸਵੇਰੇ ਉਸ ਦੀ ਲਾਸ਼ ਨਾਲੇ 'ਚ ਤੈਰਦੀ ਮਿਲੀ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਾਸੀ ਗੁਰਪਿੰਦਰ ਸਿੰਘ ਤੇ ਵਰਿੰਦਰ ਸਿੰਘ ਨੇ ਸਾਂਝੇ ਤੋਰ 'ਤੇ ਵਰਿੰਦਰ ਦਾ ਫੋਨ ਕਿਸੇ ਕੋਲ 4 ਹਜ਼ਾਰ ਰੁਪਏ 'ਚ ਗਿਰਵੀ ਰੱਖਿਆ ਸੀ। ਜਿਸ ਲਈ ਦੋਵਾਂ ਨੇ ਪੈਸੇ ਖਰਚ ਕਰ ਦਿੱਤੇ ।ਹੁਣ ਵਰਿੰਦਰ ਗੁਰਪਿੰਦਰ ਸਿੰਘ ਤੇ ਆਪਣਾ ਮੋਬਾਈਲ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ । ਵਰਿੰਦਰ ਸਿੰਘ ਨੇ ਰਵਿੰਦਰ ਸਿੰਘ ਨਾਲ ਮਿਲ ਕੇ ਗੁਰਪਿੰਦਰ ਸਿੰਘ ਨੂੰ ਧਮਕੀਆਂ ਦਿੰਦੇ ਕਿਹਾ ਕਿ ਜੇਕਰ ਉਸ ਦਾ ਮੋਬਾਈਲ ਵਾਪਸ ਨਹੀਂ ਕੀਤਾ ਤਾਂ ਨਤੀਜਾ ਚੰਗਾ ਨਹੀ ਹੋਵੇਗਾ । ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰਕੇ ਅੱਗੇਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।