ਮੰਦਭਾਗੀ ਖ਼ਬਰ : ਫੂਡ ਸਪਲੀਮੈਂਟ ਖਾਣ ਨਾਲ ਨੌਜਵਾਨ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਹਰਿਆਣਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਫੂਡ ਸਪਲੀਮੈਂਟ ਖਾਣ ਨਾਲ 1 ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਨੇ ਸਾਥੀ 'ਤੇ ਕਤਲ ਦਾ ਦੋਸ਼ ਲਗਾਉਂਦੇ ਸ਼ਿਕਾਇਤ ਦਰਜ਼ ਕਰਵਾਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਭਿਵਾਨੀ ਦਾ ਰਹਿਣ ਵਾਲਾ ਨਿਖਿਲ ਆਪਣੇ ਦੋਸਤ ਚੀਨੂ ਨਾਲ ਜਿੰਮ ਗਿਆ ਸੀ ।ਪਰਿਵਾਰਿਕ ਮੈਬਰਾਂ ਦੇ ਦੋਸ਼ ਹਨ ਕਿ ਉੱਥੇ ਚੀਨੂ ਨੇ ਉਸ ਨੂੰ ਕੁਝ ਸਪਲੀਮੈਂਟ ਲੈ ਕੇ ਦਿੱਤੇ ਸੀ।

ਜਿਸ ਨੂੰ ਖਾਣ ਤੋਂ ਬਾਅਦ ਨਿਖਿਲ ਦੀ ਸਿਹਤ ਖ਼ਰਾਬ ਹੋ ਗਈ ਤੇ ਕੁਝ ਘੰਟੇ ਬਾਅਦ ਉਸ ਦੀ ਮੌਤ ਹੋ ਗਈ । ਮ੍ਰਿਤਕ ਨਿਖਿਲ ਦੇ ਚਾਚੇ ਨੇ ਕਿਹਾ ਉਸ ਦਾ ਦੋਸਤ ਚੀਨੂ ਨਿਖਿਲ ਨੂੰ ਜਿੰਮ ਦੇ ਬਹਾਨੇ ਲੈ ਗਿਆ ਸੀ ।ਚੀਨੂ ਨੇ ਨਿਖਿਲ ਨੂੰ ਅਜਿਹਾ ਸਪਲੀਮੈਂਟ ਖਾਣ ਲਈ ਕਿਹਾ, ਜਿਸ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਈ । ਜਦੋ ਨਿਖਿਲ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਦਾ 8 ਮਹੀਨੇ ਪਹਿਲਾਂ ਵੀ ਵਿਆਹ ਹੋਇਆ ਸੀ ਤੇ ਹੁਣ ਉਸ ਦੀ ਪਤਨੀ 5 ਮਹੀਨੇ ਦੀ ਗਰਭਵਤੀ ਹੈ। ਪੁਲਿਸ ਵਾਲੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।