ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਨੇ 2 ਨੌਜਵਾਨਾਂ ’ਤੇ ਕੀਤਾ ਤੇਜਧਾਰ ਹੱਥਿਆਰ ਨਾਲ ਹਮਲਾ, ਪੈਸੇ ਖੋਹ ਹੋਏ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਉੜਮੁੜ ਵਿਖੇ ਭਾਰੀ ਟ੍ਰੈਫਿਕ ਵਾਲੇ ਮਿਆਣੀ ਰੋਡ ’ਤੇ ਲੱਖੀ ਸਿਨੇਮਾ ਚੌਂਕ 'ਚ ਦਿਨ ਦਿਹਾੜੇ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰੇ ਨੇ ਬੈਟਰੀਆਂ ਦੀ ਸਪਲਾਈ ਕਰਨ ਜਾ ਰਹੇ ਵਾਹਨ ਚਾਲਕਾਂ ਨੂੰ ਜ਼ਖ਼ਮੀ ਕਰਕੇ ਲੁੱਟ ਲਿਆ।

ਜਾਣਕਾਰੀ ਅਨੁਸਾਰ ਬਟਾਲਾ ਤੋਂ ਟਾਂਡਾ ਵੱਲ ਆ ਰਹੇ ਉਕਤ ਵਿਅਕਤੀਆਂ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਰੋਕ ਲਿਆ। ਲੁਟੇਰਾ ਉਨ੍ਹਾਂ ਕੋਲੋਂ ਇਹ ਕਹਿ ਕੇ 500 ਰੁਪਏ ਮੰਗਣ ਲੱਗ ਪਿਆ ਕਿ ਉਨ੍ਹਾਂ ਨੇ ਉਸ ਵਿਚ ਵਾਹਨ ਮਾਰਿਆ ਹੈ। ਬਾਅਦ ’ਚ ਲੁਟੇਰੇ ਨੇ ਦਾਤਰ ਨਾਲ ਹਮਲਾ ਕਰਦੇ ਹੋਏ ਉਨ੍ਹਾਂ ਕੋਲੋਂ 3000 ਰੁਪਏ ਖੋਹ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।