ਅਣਪਛਾਤੇ ਨੌਜਵਾਨਾਂ ਨੇ ਖੜ੍ਹੀ ਗੱਡੀ ‘ਤੇ ਕੀਤੇ ਫ਼ਾਇਰ, ਜਾਣੋ ਪੂਰੀ ਖ਼ਬਰ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਵੀ ਬਣੀ ਗਲੀ ਦੇ ਬਾਹਰ ਗੱਡੀ ਲਗਾ ਕੇ ਰਸਤਾ ਬੰਦ ਕਰਨ 'ਤੇ ਕੁਝ ਅਣਪਛਾਤੇ ਨੌਜਵਾਨਾਂ ਨੇ ਖੜ੍ਹੀ ਗੱਡੀ 'ਤੇ 3 ਫ਼ਾਇਰ ਕਰਕੇ ਸ਼ੀਸ਼ੇ ਤੋੜ ਦਿੱਤੇ। ਇਹ ਸਾਰੀ ਘਟਨਾ CCTV ਕਮਰੇ ਵਿੱਚ ਕੈਦ ਹੋ ਗਈ । ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪੁਲਿਸ ਨੂੰ 2 ਖਾਲੀ ਖੋਲ੍ਹ ਵੀ ਬਰਾਮਦ ਹੋਏ ਹਨ । ਗੱਡੀ ਦੇ ਮਾਲਕ ਨੇ ਕਿਹਾ ਕਿ ਮੋਹਨ ਪਲਾਜ਼ਾ ਦੇ ਕੋਲ ਇੱਕ ਨਵੀ ਗਲੀ ਬਣ ਰਹੀ ਸੀ ਤੇ ਨਵੀ ਬਣੀ ਗਲੀ ਨੂੰ ਲੋਕਾਂ ਦੇ ਕਹਿਣ 'ਤੇ ਗੱਡੀ ਲਗਾ ਕੇ ਬੰਦ ਕੀਤਾ ਹੋਇਆ ਸੀ। ਗਲੀ 'ਚ ਜਾਣ ਲਈ ਰਸਤਾ ਵੀ ਛੱਡਿਆ ਸੀ ਪਰ ਬੀਤੀ ਰਾਤ ਕੁਝ ਅਣਪਛਾਤੇ ਨੌਜਵਾਨਾਂ ਨੇ ਆ ਕੇ ਗੱਡੀ 'ਤੇ 3 ਫ਼ਾਇਰ ਕਰਕੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ ।