ਕਿਸਾਨਾਂ ਦੇ ਸੰਘਰਸ਼ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਵੱਡਾ ਬਿਆਨ ਆਇਆ ਸਾਹਮਣੇ

by simranofficial

ਪੰਜਾਬ (ਐਨ .ਆਰ .ਆਈ ਮੀਡਿਆ ):ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਸੜਕਾਂ ਤੇ ਹਨ। ਅੰਦੋਲਨਕਾਰੀ ਕਿਸਾਨ ਅੱਜ ਦਿੱਲੀ ਚਲੋ ਦੀ ਮੰਗ ਕਰਦਿਆਂ ਦਿੱਲੀ ਵੱਲ ਮਾਰਚ ਜਾ ਰਹੇ ਹਨ। ਓਥੇ ਹੀ ਦਿੱਲੀ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਜੋਰਾਂ-ਸ਼ੋਰਾਂ 'ਤੇ ਹੈ। ਇਸ ਲਈ ਪ੍ਰਸ਼ਾਸਨ ਨੇ ਅਜਿਹੇ ਕਿਸੇ ਵੀ ਵਿਰੋਧ ਪ੍ਰਦਰਸ਼ਨਾਂ ‘ਤੇ ਰੋਕ ਲਗਾ ਦਿੱਤੀ ਹੈ ਜਿਸ ਵਿਚ ਵਧੇਰੇ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ।ਕਿਸਾਨਾਂ ਨੂੰ ਦਿੱਲੀ ਵੱਲ ਜਾਣ ਤੋਂ ਰੋਕਣ ਲਈ ਦਿੱਲੀ ਅਤੇ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤੀ ਗਿਆ ਹੈ।

ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਓਥੇ ਹੀ ਹਰਿਆਣਾ ਸਰਕਾਰ ਦੇ ਵਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਂ ਰਹੇ ਨੇ ਕਿ ਕਿਸਾਨਾਂ ਦਿੱਲੀ ਤਕ ਨਾ ਜਾ ਸਕੇ ਤੇ ਉਹ ਵਾਪਸ ਚਲੇ ਜਾਨ,ਜਿਸ ਕਾਰਨ ਹਰਿਆਣਾ ਦੇ ਵਿਚ ਕਦੇ ਓਹਨਾ ਤੇ ਅਥਰੂ ਗੈਸ ਦੇ ਗੋਲੇ ਸੁਟੇ ਜਾ ਰਹੇ ਨੇ ,ਕਦੇ ਸੜਕਾਂ ਵਿਚਕਾਰ ਪੱਥਰ ਰੱਖੇ ਜਾ ਰਹੇ ਨੇ ਤੇ ਕਦੇ ਓਹਨਾ ਤੇ ਵਾਟਰ ਕੇਨਨ ਦੇ ਨਾਲ ਓਹਨਾ ਤੇ ਪਾਣੀ ਦੀਆਂ ਬੋਸ਼ਰਾਂ ਕੀਤੀਆਂ ਜਾ ਰਹੀਆਂ ਨੇ ਪਰ ਕਿਸਾਨਾਂ ਦਾ ਹੌਸਲਾ ਘੱਟ ਨਹੀਂ ਹੋ ਰਿਹਾ ਓਥੇ ਹੀ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੱਡਾ ਬਿਆਨ ਦਿੱਤਾ ਹੈ। ਕਿਸਾਨ ਸੰਗਠਨਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਗੱਲਬਾਤ ਲਈ ਸੱਦਿਆ ਗਿਆ ਹੈ। ਇਹ ਗੱਲਬਾਤ 3 ਦਸੰਬਰ ਨੂੰ ਹੋ ਸਕਦੀ ਹੈ।