ਕੇਂਦਰੀ ਬਿਜਲੀ ਮੰਤਰੀ ਵੱਲੋਂ ਸੂਬਿਆਂ ਨਾਲ ਕੋਲੇ ਦੇ ਆਯਾਤ ਦੀ ਸਥਿਤੀ ਦੀ ਸਮੀਖਿਆ

by jaskamal

ਨਿਊਜ਼ ਡੈਸਕ : ਕੇਂਦਰੀ ਬਿਜਲੀ ਤੇ ਐੱਨਆਰਆਈ ਮੰਤਰੀ ਆਰਕੇ ਸਿੰਘ ਨੇ ਅੱਜ ਸੂਬਿਆਂ ਨਾਲ ਥਰਮਲ ਪਾਵਰ ਪਲਾਂਟਾਂ 'ਚ ਮਿਸ਼ਰਣ ਲਈ ਕੋਲੇ ਦੇ ਆਯਾਤ ਦੀ ਸਥਿਤੀ ਦੀ ਸਮੀਖਿਆ ਕੀਤੀ। ਸਕੱਤਰ (ਬਿਜਲੀ) ਅਲੋਕ ਕੁਮਾਰ, ਸੂਬਾ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਅਤੇ ਜੈਨਕੋਜ਼ ਮੀਟਿੰਗ 'ਚ ਹਾਜ਼ਰ ਸਨ। ਮੰਤਰੀ ਨੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਘਰੇਲੂ ਕੋਲੇ ਦੀ ਸਪਲਾਈ ਵਿੱਚ ਰੁਕਾਵਟਾਂ ਦੇ ਮੱਦੇਨਜ਼ਰ ਤਾਪ ਬਿਜਲੀ ਘਰਾਂ ਵਿੱਚ ਮਿਸ਼ਰਣ ਲਈ ਕੋਲੇ ਦੀ ਦਰਾਮਦ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਸੂਬਿਆਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਮਿਸ਼ਰਣ ਦੇ ਉਦੇਸ਼ ਲਈ ਕੋਲੇ ਦੀ ਦਰਾਮਦ ਲਈ ਆਦੇਸ਼ ਦੇਣ ਤਾਂ ਜੋ ਮਈ 2022 ਤੋਂ ਹੀ ਵਾਧੂ ਕੋਲਾ ਪਾਵਰ ਪਲਾਂਟਾਂ ਤੱਕ ਪਹੁੰਚ ਸਕੇ। ਮੰਤਰੀ ਨੇ ਦੱਸਿਆ ਕਿ ਕੋਲਾ ਕੰਪਨੀਆਂ ਤੋਂ ਪ੍ਰਾਪਤ ਹੋਏ ਕੋਲੇ ਦੇ ਅਨੁਪਾਤ ਵਿੱਚ ਘਰੇਲੂ ਕੋਲਾ ਸਾਰੇ GENCOS ਨੂੰ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਅੱਗੇ ਸੂਬਿਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਕੋਲੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੈਪਟਿਵ ਖਾਣਾਂ ਤੋਂ ਉਤਪਾਦਨ ਵਧਾਉਣ, ਜੋ ਲਿੰਕੇਜ ਕੋਲੇ 'ਤੇ ਬੋਝ ਨੂੰ ਘਟਾਉਣ 'ਚ ਮਦਦ ਕਰੇਗਾ।