ਚੀਨੀ ਵੀਜ਼ੇ ਵਾਸਤੇ ਭਾਰਤੀਆਂ ਲਈ ਚੀਨ ਨੇ ਰੱਖੀ ਅਨੋਖੀ ਸ਼ਰਤ

by vikramsehajpal

ਬੀਜਿੰਗ,(ਦੇਵ ਇੰਦਰਜੀਤ) :ਭਾਰਤ ਸਥਿਤ ਚੀਨੀ ਅੰਬੈਸੀ ਦੀ ਵੈਬਸਾਈਟ ’ਤੇ ਇਸ ਨਾਲ ਜੁੜਿਆ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਹੈ,ਚੀਨ ਨੇ ਕਿਹਾ ਹੈ ਕਿ ਉਹ ਉਨ੍ਹਾਂ ਭਾਰਤੀਆਂ ਨੂੰ ਵੀਜ਼ਾ ਦੇਣ ਜਾ ਰਿਹਾ ਹੈ, ਜਿਨ੍ਹਾਂ ਨੇ ਚੀਨ ਵਿਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਲਗਵਾ ਲਈ ਹੈ।ਜਿਸ ਵਿਚ ਦੱਸਿਆ ਗਿਆ ਹੈ ਕਿ ਵੀਜ਼ਾ ਦੇਣ ਦੀ ਪ੍ਰਕਿਰਿਆ 15 ਮਾਰਚ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਚੀਨ ਦਾ ਵੀਜ਼ਾ ਲੈਣ ਲਈ ਲੋਕਾਂ ਨੂੰ ਵੈਕਸੀਨੇਸ਼ਨ ਦਾ ਸਰਟੀਫਿਕੇਟ ਵੀ ਦਿਖਾਉਣਾ ਹੋਵੇਗਾ।ਭਾਰਤ ਵਿਚ ਫਿਲਹਾਲ ਕਿਸੇ ਵੀ ਚੀਨੀ ਵੈਕਸੀਨ ਨੂੰ ਮਨਜੂਰੀ ਨਹੀਂ ਮਿਲੀ ਹੈ ਅਤੇ ਇਸ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਚੀਨੀ ਅੰਬੈਸੀ ਦੇ ਫ਼ੈਸਲੇ ’ਤੇ ਹੈਰਾਨੀ ਜ਼ਾਹਰ ਕੀਤੀ ਹੈ।